ਅਣਚਾਹੀਆਂ ਕਾਲਾਂ ਤੋਂ ਐਂਬੂਲੈਂਸ 108 ਵਾਲੇ ਪ੍ਰੇਸ਼ਾਨ, 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ 'Unwanted Calls'

05/28/2023 9:06:42 PM

ਲੁਧਿਆਣਾ (ਸਹਿਗਲ) : ਪੰਜਾਬ 'ਚ ਕੰਮ ਕਰ ਰਹੀ ਐਂਬੂਲੈਂਸ 108 ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ ਪਰ ਰੋਜ਼ਾਨਾ ਸੈਂਕੜੇ ਅਣਚਾਹੀਆਂ ਕਾਲਾਂ ਕਾਰਨ ਐਂਬੂਲੈਂਸ 108 ਦੇ ਕਰਮਚਾਰੀ ਅਤੇ ਅਧਿਕਾਰੀ ਕਾਫੀ ਪ੍ਰੇਸ਼ਾਨ ਹਨ। ਐਂਬੂਲੈਂਸ 108 ਦਾ ਸੰਚਾਲਨ ਕਰਨ ਵਾਲੀ ਕੰਪਨੀ ਜਿਕਿਤਸਾ ਹੈਲਥਕੇਅਰ ਲਿਮਟਿਡ ਨੂੰ ਜਨਵਰੀ ਤੋਂ ਅਪ੍ਰੈਲ 2023 ਤੱਕ 4 ਮਹੀਨਿਆਂ ਵਿੱਚ 29316 ਅਣਚਾਹੀਆਂ ਕਾਲਾਂ ਆਈਆਂ। ਕੰਪਨੀ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਅਨੁਸਾਰ ਜਨਵਰੀ 'ਚ 6795, ਫਰਵਰੀ 'ਚ 6748, ਮਾਰਚ 'ਚ 7892 ਤੇ ਅਪ੍ਰੈਲ 'ਚ 7881 ਕਾਲਾਂ ਆਈਆਂ, ਜਿਸ ਕਾਰਨ ਐਂਬੂਲੈਂਸ 108 ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ।

ਇਹ ਵੀ ਪੜ੍ਹੋ : ਹੁਣ ਇਸ ਦੇਸ਼ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਦਹਿਸ਼ਤ, ਇੰਨੀ ਰਹੀ ਤੀਬਰਤਾ

ਉਨ੍ਹਾਂ ਦੱਸਿਆ ਕਿ ਕਾਲ ਸੈਂਟਰ 108, ਜੋ ਐਮਰਜੈਂਸੀ ਦੌਰਾਨ ਡਾਇਲ ਕੀਤਾ ਜਾਂਦਾ ਹੈ, ਨੂੰ ਹਰ ਰੋਜ਼ ਵੱਡੀ ਗਿਣਤੀ ਵਿੱਚ ਅਣਚਾਹੀਆਂ ਕਾਲਾਂ ਨਾਲ ਨਜਿੱਠਣਾ ਪੈਂਦਾ ਹੈ, ਜਿਸ ਨਾਲ ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀ 'ਚ ਸੇਵਾ ਪ੍ਰਾਪਤ ਕਰਨ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। 108 ਐਮਰਜੈਂਸੀ ਸੇਵਾ ਜੋ ਸੰਕਟ ਦੇ ਸਮੇਂ ਲੋਕਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਹੁੰਦੀ ਹੈ, ਉਨ੍ਹਾਂ ਨੂੰ ਅਕਸਰ ਗਲਤ ਜਾਣਕਾਰੀ ਦੇ ਕੇ ਜਾਂ ਜਾਅਲੀ ਕਾਲ ਕਰਕੇ ਅਜਿਹੀਆਂ ਥਾਵਾਂ 'ਤੇ ਬੁਲਾਇਆ ਜਾਂਦਾ ਹੈ, ਜਿੱਥੇ ਇਲਾਜ ਦੀ ਕੋਈ ਲੋੜ ਨਹੀਂ ਸੀ। ਅਜਿਹੀਆਂ ਕਾਲਾਂ ਨਾ ਸਿਰਫ ਸਮਾਂ ਬਰਬਾਦ ਕਰਦੀਆਂ ਹਨ, ਬਲਕਿ ਕਈ ਵਾਰ ਐਮਰਜੈਂਸੀ ਦੀ ਸਥਿਤੀ ਵਿੱਚ ਇਲਾਜ 'ਚ ਵੀ ਰੁਕਾਵਟ ਪਾਉਂਦੀਆਂ ਹਨ, ਨਤੀਜੇ ਵਜੋਂ ਕਈ ਵਾਰ ਜਾਨੀ ਨੁਕਸਾਨ ਵੀ ਉਠਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਜਾਣੋ ਦੇਸ਼ 'ਚ ਕਦੋਂ ਹੋਵੇਗੀ ਮਰਦਮਸ਼ੁਮਾਰੀ, ਕੀ ਹੈ ਮੋਦੀ ਸਰਕਾਰ ਦੀ ਯੋਜਨਾ?, ਪੁੱਛੇ ਜਾਣਗੇ ਇਹ ਸਵਾਲ

ਇਹ ਬੇਲੋੜੀਆਂ ਕਾਲਾਂ ਜ਼ਿਆਦਾਤਰ 'ਰਿਚਾਰਜ ਕਰਵਾਉਣ, ਘਰੇਲੂ ਉਪਕਰਨਾਂ ਅਤੇ ਕਰਿਆਨੇ ਦੇ ਸਾਮਾਨ' ਲਈ ਹੁੰਦੀਆਂ ਹਨ ਅਤੇ ਕਈ ਵਾਰ ਅਪਮਾਨਜਨਕ ਤੇ ਸੰਵੇਦਨਸ਼ੀਲ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਕਾਲ ਕਰਨ ਸਮੇਂ ਮਹਿਲਾ ਕਰਮਚਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਕਈ ਵਾਰ ਲੋਕ ਐਂਬੂਲੈਂਸ ਨੂੰ ਰੱਦ ਕਰ ਦਿੰਦੇ ਹਨ, ਜਿਸ ਕਾਰਨ ਐਮਰਜੈਂਸੀ ਦੀ ਸਥਿਤੀ 'ਚ ਆਮ ਲੋਕਾਂ ਤੱਕ ਸੁਚਾਰੂ ਸੇਵਾ ਪ੍ਰਦਾਨ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। 

ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਝੜਪ; ਹੁਣ ਤੱਕ ਮਾਰੇ ਗਏ 40 ਅੱਤਵਾਦੀ, CM ਬੀਰੇਨ ਸਿੰਘ ਦਾ ਦਾਅਵਾ

ਮਨੀਸ਼ ਬੱਤਰਾ, ਪ੍ਰੋਜੈਕਟ ਹੈੱਡ 108 ਐਂਬੂਲੈਂਸ ਨੇ ਦੱਸਿਆ ਕਿ 108 ਐਂਬੂਲੈਂਸ ਲੋੜ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਹਾਲਾਂਕਿ, ਕਈ ਵਾਰ ਕੁਝ ਲੋਕ ਵਾਰ-ਵਾਰ ਅਣਚਾਹੀਆਂ ਕਾਲਾਂ ਕਰਕੇ ਐਮਰਜੈਂਸੀ ਸੇਵਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਉਨ੍ਹਾਂ ਲੋਕਾਂ ਨੂੰ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸਲ ਵਿੱਚ ਐਮਰਜੈਂਸੀ ਸੇਵਾਵਾਂ ਦੀ ਲੋੜ ਹੁੰਦੀ ਹੈ। ਜੇਕਰ ਅਜਿਹੀਆਂ ਜਾਅਲੀ ਕਾਲਾਂ ਨੂੰ ਨੱਥ ਪਾਈ ਜਾਵੇ ਤੇ ਸਹੀ ਕਾਲਾਂ ਹੀ ਸੁਣੀਆਂ ਜਾਣ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦੀ ਦੁਰਵਰਤੋਂ ਤੋਂ ਬਚਣ ਅਤੇ ਲੋੜ ਪੈਣ 'ਤੇ ਹੀ 108 ਡਾਇਲ ਕਰਨ ਦੀ ਅਪੀਲ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News