ਜਲੰਧਰ: ਸਿੱਖ ਤਾਲਮੇਲ ਕਮੇਟੀ ਨੇ 'ਐਮਾਜ਼ੋਨ' ਦਾ ਦਫਤਰ ਕੀਤਾ ਬੰਦ

12/20/2018 3:58:44 PM

ਜਲੰਧਰ (ਮਹੇਸ਼, ਸੋਨੂੰ)— ਮਸ਼ਹੂਰ ਕੰਪਨੀ ਐਮਾਜ਼ੋਨ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਆਨਲਾਈਨ ਵੇਚੇ ਜਾ ਰਹੇ ਮੈਟ ਅਤੇ ਟਾਇਲਟ ਸੀਟ ਦੀ ਵਿੱਕਰੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ 'ਤੇ ਸਿੱਖ ਤਾਲਮੇਲ ਕਮੇਟੀ ਜਲੰਧਰ ਨੇ ਸਖਤ ਨੋਟਿਸ ਲੈਂਦੇ ਹੋਏ 'ਐਮਾਜ਼ੋਨ' ਦਾ ਦਫਤਰ ਬੰਦ ਕਰਵਾ ਦਿੱਤਾ। 
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਥਾਣਾ ਸੂਰਿਆ ਇਨਕਲੇਵ 'ਚ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਸਿੱਖ ਸੰਗਤ 'ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਇਸ ਸਬੰਧੀ ਕੋਈ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ।PunjabKesari

ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਰੋਸ ਵਜੋਂ ਸੰਗਤ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਐਮਾਜ਼ੋਨ ਦਾ ਦਫਤਰ ਬੰਦ ਕਰਵਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ 'ਐਮਾਜ਼ੋਨ' ਦੀ ਇਸ ਗਲਤੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਨੂੰ ਲੈ ਕੇ 'ਐਮਾਜ਼ੋਨ' ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ।

PunjabKesari


shivani attri

Content Editor

Related News