ਦਿਓਲ ਨੂੰ AG ਲਗਾਉਣ ਵਾਲੀ ਕਾਂਗਰਸ ਤੋਂ ਨਹੀਂ ਰੱਖਣੀ ਚਾਹੀਦੀ ਇਨਸਾਫ ਦੀ ਉਮੀਦ : ਡਾ. ਸੁਭਾਸ਼ ਸ਼ਰਮਾ
Monday, Sep 27, 2021 - 10:28 PM (IST)
ਚੰਡੀਗੜ੍ਹ (ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਾਂਗਰਸ ਸਰਕਾਰ ਵੱਲੋਂ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਦੇ ਵਕੀਲ ਅਮਰਪ੍ਰੀਤ ਸਿੰਘ ਨੂੰ ਹੀ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕਰਨ ’ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਪੰਜਾਬੀਆਂ ਨੂੰ ਇਸ ਸਰਕਾਰ ਤੋਂ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਾਂਗਰਸ ’ਤੇ ਪੰਜਾਬ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੇਅਦਬੀ ਤੇ ਗੋਲੀਕਾਂਡ ਦਾ ਇਨਸਾਫ ਦੇਣ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਕਾਂਗਰਸ ਦੀ ਨੀਅਤ ਇਸ ਮਾਮਲੇ ’ਚ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : CM ਚੰਨੀ ਨੇ DGP ਨੂੰ ਲਿਖੀ ਚਿੱਠੀ, ਆਪਣੀ ਸਕਿਓਰਿਟੀ ਘਟਾਉਣ ਦਾ ਦਿੱਤਾ ਹੁਕਮ
ਪਹਿਲੇ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਨੂੰ ਲਟਕਾਉਂਦੇ ਰਹੇ ਅਤੇ ਹੁਣ ਨਵੇਂ ਮੁੱਖ ਮੰਤਰੀ ਨੇ ਦਿਓਲ ਨੂੰ ਨਿਯੁਕਤ ਕਰ ਕੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਹ ਕਾਂਗਰਸ ਲਈ ਸਿਰਫ ਇਕ ਸਿਆਸੀ ਮੁੱਦਾ ਹੈ। ਇਸ ਦਾ ਇਨਸਾਫ਼ ਦੇਣ ਦੀ ਕੋਈ ਮਨਸ਼ਾ ਕਾਂਗਰਸ ਦੀ ਨਹੀਂ ਹੈ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ 1984 ਦੇ ਦੰਗਿਆਂ ਦਾ ਇਨਸਾਫ ਭਾਜਪਾ ਨੇ ਦਿੱਤਾ, ਉਸੇ ਤਰ੍ਹਾਂ ਜੇ ਪੰਜਾਬ ’ਚ ਸਰਕਾਰ ਬਣੀ ਤਾਂ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਵੀ ਸਜ਼ਾ ਮਿਲੇਗੀ।