ਅਮਰਨਾਥ ਯਾਤਰਾ ਦੂਜੇ ਦਿਨ ਰੁਕੀ, ਰਸਤੇ ''ਚ ਪਈ ਭਾਰੀ ਬਰਫ (ਤਸਵੀਰਾਂ)

Friday, Jun 29, 2018 - 08:33 AM (IST)

ਅਮਰਨਾਥ ਯਾਤਰਾ ਦੂਜੇ ਦਿਨ ਰੁਕੀ, ਰਸਤੇ ''ਚ ਪਈ ਭਾਰੀ ਬਰਫ (ਤਸਵੀਰਾਂ)

ਸ਼੍ਰੀਨਗਰ/ਜਲੰਧਰ (ਨਰਿੰਦਰ) : ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਦੂਜੇ ਦਿਨ ਬਾਰਸ਼ ਅਤੇ ਬਰਫ ਕਾਰਨ ਰੋਕ ਦਿੱਤੀ ਗਈ ਹੈ। ਬਾਲਟਾਲ 'ਚ ਪਿਛਲੇ ਕਰੀਬ 36 ਘੰਟਿਆਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ।

PunjabKesari

ਇਸ ਤੋਂ ਇਲਾਵਾ ਯਾਤਰਾ ਦੇ ਰਸਤੇ 'ਤੇ ਵੀ ਭਾਰੀ ਬਰਫ ਪੈ ਗਈ ਹੈ, ਜਿਸ ਕਾਰਨ ਯਾਤਰਾ ਨੂੰ ਰੋਕਣਾ ਪਿਆ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਯਾਤਰਾ ਦੇ ਪਹਿਲੇ ਦਿਨ ਔਰਤਾਂ ਅਤੇ ਸਾਧੂਆਂ ਸਮੇਤ ਇਕ ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਬਾਬਾ ਅਮਰਨਾਥ ਦੇ ਦਰਸ਼ਨ ਕੀਤੇ।

PunjabKesari

ਬੁੱਧਵਾਰ ਤੋਂ ਸ਼ੁਰੂ ਹੋਈ ਇਹ ਯਾਤਰਾ 60 ਦਿਨਾਂ ਤੱਕ ਚੱਲੇਗੀ।


Related News