ਕਾਂਗਰਸ ਉਮੀਦਵਾਰ ਬਲਬੀਰ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ

Saturday, Feb 19, 2022 - 12:15 PM (IST)

ਕਾਂਗਰਸ ਉਮੀਦਵਾਰ ਬਲਬੀਰ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ

ਮੋਹਾਲੀ (ਨਿਆਮੀਆਂ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੁੰਦੇ ਹੀ ਦੇਰ ਰਾਤ ਕਾਂਗਰਸ ਉਮੀਦਵਾਰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ ਪਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਭ ਤੋਂ ਜ਼ਿਆਦਾ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ, ਰਿਪੋਰਟ 'ਚ ਹੋਇਆ ਖ਼ੁਲਾਸਾ

ਮੋਹਾਲੀ ਦੇ ਰਿਟਰਨਿੰਗ ਅਫ਼ਸਰ ਦੀ ਅਗਵਾਈ ’ਚ ਕੀਤੀ ਗਈ ਇਸ ਰੇਡ ਵਿਚ ਕੁੱਝ ਵੀ ਹੱਥ ਨਹੀਂ ਲੱਗਾ। ਪਤਾ ਲੱਗਿਆ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪਹੁੰਚੀ ਤਾਂ ਕਾਫ਼ੀ ਸਮੇਂ ਤੱਕ ਕੋਠੀ ਦੇ ਗੇਟ ਨਹੀਂ ਖੋਲ੍ਹੇ ਗਏ ਅਤੇ ਲਾਈਟਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ’ਚ ਕੋਠੀ ਦੇ ਗੇਟ ਖੋਲ੍ਹ ਕੇ ਟੀਮ ਨੂੰ ਅੰਦਰ ਆਉਣ ਦਿੱਤਾ ਗਿਆ। ਇਸ ਰੇਡ ਦੌਰਾਨ ਕੁੱਝ ਵੀ ਇਤਰਾਜ਼ਯੋਗ ਸਮਾਨ ਹੱਥ ਨਹੀਂ ਲੱਗਾ। ਟੀਮ ਨੂੰ ਉੱਥੋਂ ਕੁੱਝ ਮਾਸਕ ਜ਼ਰੂਰ ਮਿਲੇ ਹਨ।
ਇਹ ਵੀ ਪੜ੍ਹੋ : ਯੁਗਾਂਡਾ 'ਚ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਕੇਂਦਰ ਸਰਕਾਰ ਤੱਕ ਪੁੱਜਾ, ਪਰਿਵਾਰ ਨੇ ਦਿੱਤੀ ਸ਼ਿਕਾਇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News