ਰਾਜਾ ਵੜਿੰਗ ਦੀ ਸ਼ਿਕਾਇਤ ''ਤੇ ਕਾਂਗਰਸੀ ਆਗੂ ਖਿਲਾਫ ਮਾਮਲਾ ਦਰਜ

09/15/2019 6:36:09 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ 'ਤੇ ਮੁਕਤਸਰ ਤੋਂ ਕਾਂਗਰਸੀ ਆਗੂ ਸ਼ਰਨਜੀਤ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪ੍ਰਧਾਨ ਰਹੇ ਸ਼ਰਨਜੀਤ ਸਿੰਘ ਕਾਂਗਰਸ ਦੇ ਕਿਸਾਨ ਮਜ਼ਦੂਰ ਸੈਲ ਦੇ ਆਗੂ ਵੀ ਰਹੇ ਹਨ। ਰਾਜਾ ਵੜਿੰਗ ਦਾ ਦੋਸ਼ ਹੈ ਕਿ ਸ਼ਰਨਜੀਤ ਨੇ ਉਨ੍ਹਾਂ ਸੰਬੰਧੀ ਫੇਸਬੁੱਕ 'ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਰਾਜਾ ਵੜਿੰਗ ਮੁਤਾਬਕ ਸ਼ਰਨਜੀਤ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਬਲਾਕ ਸੰਮਤੀ ਚੇਅਰਮੈਨੀ ਲਈ ਦਾਅਵੇਦਾਰ ਸੀ ਪਰ ਬਲਾਕ ਸੰਮਤੀ ਮੈਂਬਰਾਂ ਨੇ ਸ਼ਰਨਜੀਤ ਸਿੰਘ ਦੀ ਪਤਨੀ ਦੀ ਜਗ੍ਹਾ ਜਸਵਿੰਦਰ ਕੌਰ ਪਤਨੀ ਬੋਹੜ ਸਿੰਘ ਨੂੰ ਚੇਅਰਪਰਸਨ ਚੁਣ ਲਿਆ ਅਤੇ ਇਸ ਲਈ ਸ਼ਰਨਜੀਤ ਸਿੰਘ ਉਸ ਨੂੰ ਜ਼ਿੰਮੇਵਾਰ ਮੰਨਦਾ ਹੈ ਜਦਕਿ ਇਸ ਚੋਣ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਸ਼ਰਨਜੀਤ ਸਿੰਘ 'ਤੇ ਧਰਾਵਾਂ 499, 120ਬੀ, 500, 469, 67ਏ ਆਈ. ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Gurminder Singh

Content Editor

Related News