ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

Friday, Sep 30, 2022 - 05:39 PM (IST)

ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

ਨਵਾਂਸ਼ਹਿਰ/ਅਮਰੀਕਾ (ਤ੍ਰਿਪਾਠੀ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ’ਚ ਤਾਇਨਤ ਥਾਣੇਦਾਰ ਅਵਤਾਰ ਸਿੰਘ ਸਹੋਤਾ ਦਾ ਹੋਣਹਾਰ ਪੁੱਤਰ ਡਾ. ਅਮਨਿੰਦਰ ਸਿੰਘ ਸਹੋਤਾ ਨੇ ਅਮਰੀਕਾ ’ਚ ਖੇਤੀ ਮਾਹਰ ਅਤੇ ਰਿਸਰਚਰ ਦੇ ਤੌਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਕੇ ਪੰਜਾਬ ਸੂਬੇ ਅਤੇ ਭਾਰਤ ਦਾ ਨਾਂ ਰੌਸ਼ਨ ਕਰ ਰਿਹਾ ਹੈ। ਪੰਜਾਬ ਪੁਲਸ ’ਚ ਨੌਕਰੀ ਅਤੇ ਭਾਰਤ ਦਾ ਨਾਂ ਰੌਸ਼ਨ ਕਰ ਰਿਹਾ ਹੈ। ਪੰਜਾਬ ਪੁਲਸ ’ਚ ਨੌਕਰੀ ਕਰਨ ਵਾਲੇ ਅਤੇ ਨਵਾਂਸ਼ਹਿਰ ਦੇ ਪੀ. ਸੀ. ਆਰ. ’ਚ ਤਾਇਨਾਤ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ’ਤੇ ਪਿੰਡ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਪਿੰਡ ਮਲੋਕਵਾਲ (ਨਾਨੋਵਾਲ) ਵਾਸੀ ਹਨ।

ਇਹ ਵੀ ਪੜ੍ਹੋ: SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਮਨਿੰਦਰ ਸਿੰਘ ਸਹੋਤਾ ਨੇ ਆਪਣੀ 12ਵੀਂ ਤਕ ਦੀ ਸਿੱਖਿਆ ਨੰਗਲ ਸਥਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਸਲ ਕੀਤੀ ਹੈ, ਜਿਸ ਉਪਰੰਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਬੀ. ਐੱਸ. ਸੀ. ਐਗਰੀਕਲਚਰ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਅਮਨਿੰਦਰ ਸਿੰਘ ਖੇਤਬਾੜੀ ਦੇ ਖੇਤਰ ’ਚ ਖੋਜ ਕਰਨ ਦਾ ਇੱਛੁਕ ਸੀ, ਜਿਸ ਨੂੰ ਅੱਗੇ ਦੀ ਪੜ੍ਹਾਈ ਕਰਨ ਦਾ ਮੌਕਾ ਅਮਰੀਕਾ ਦੇ ਕੈਲੀਫੋਰਨੀਆ ਯੂਨੀਵਰਸਿਟੀ ’ਚ ਹਾਸਲ ਹੋ ਗਿਆ। ਜਿੱਥੇ ਉਸ ਨੇ ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) ’ਚ ਡਾਇਰੈਕਟ੍ਰਟ ਦੀ ਡਿਗਰੀ ਹਾਸਲ ਕਰਕੇ ਰਿਸਰਚ ਦੇ ਕੰਮ ’ਚ ਜੁਟਿਆ ਹੋਇਆ ਹੈ। ਫੋਨ ’ਤੇ ਹੋਈ ਗੱਲ ’ਤੇ ਅਮਨਿੰਦਰ ਸਿੰਘ ਸਹੋਤਾ ਨੇ ਦੱਸਿਆ ਦਿ ਭਾਵੇਂ ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਤਲਾਸ਼ ’ਚ ਉਹ 7 ਸਮੰਦਰ ਪਾਰ ਅਮਰੀਕਾ ’ਚ ਪਹੁੰਚ ਗਿਆ ਹੈ ਪਰ ਉਸ ਦੀ ਰੂਹ ਅਤੇ ਦਿਲ ਪੰਜਾਬ ਸੂਬੇ ਦੀ ਧਰਤੀ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News