ਬੇਅਦਬੀ ਮਾਮਲਾ ਸੁਲਝਣ ''ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ (ਵੀਡੀਓ)

Thursday, Aug 22, 2024 - 04:04 PM (IST)

ਬੇਅਦਬੀ ਮਾਮਲਾ ਸੁਲਝਣ ''ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ (ਵੀਡੀਓ)

ਚੰਡੀਗੜ੍ਹ (ਵੈੱਬ ਡੈਸਕ): 15 ਅਗਸਤ ਨੂੰ ਖੰਨਾ ਦੇ ਸ਼ਿਵਪੁਰੀ ਮੰਦਰ 'ਚ ਹੋਈ ਚੋਰੀ ਅਤੇ ਬੇਅਦਬੀ ਦੀ ਘਟਨਾ ਨੂੰ ਪੁਲਸ ਵੱਲੋਂ ਸੁਲਝਾ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ, ਸੀਨੀਅਰ 'ਆਪ' ਆਗੂ ਦੀਪਕ ਬਾਲੀ ਅਤੇ ਨੀਲ ਗਰਗ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਪੰਜਾਬ ਪੁਲਸ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਪੰਜਾਬ ਪੁਲਸ ਨੇ ਇਹ ਮਾਮਲਾ ਸੁਲਝਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ; ਬੰਦ ਰਹਿਣਗੇ ਸਕੂਲ, ਦਫ਼ਤਰ ਤੇ ਬੈਂਕ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਚੋਰਾਂ ਦਾ ਅੰਤਰਰਾਜੀ ਗੈਂਗ ਸੀ, ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਲੋਕ ਸ਼ਾਮਲ ਸਨ। ਇਹ ਗਿਰੋਹ 2009 ਤੋਂ ਅਜਿਹੇ ਕੰਮ ਕਰ ਰਿਹਾ ਸੀ ਤੇ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਇਹ ਗੂਗਲ ਤੋਂ ਮੰਦਰਾਂ ਦੀਆਂ ਤਸਵੀਰਾਂ ਵੇਖ ਕੇ ਨਿਸ਼ਾਨਾ ਸੋਚਦੇ ਸਨ ਤੇ ਵਾਰਦਾਤ ਤੋਂ ਕੁਝ ਦੇਰ ਪਹਿਲਾਂ ਉੱਥੇ ਪਹੁੰਚਦੇ ਸੀ ਤੇ ਚੋਰੀ ਕਰ ਕੇ ਤੁਰੰਤ ਨਿਕਲ ਜਾਂਦੇ ਸੀ। ਫਿਰ ਲਖਨਊ ਵਿਚ ਗਹਿਣੇ ਪਿਘਲਾ ਲਏ ਜਾਂਦੇ ਸੀ, ਤਾਂ ਜੋ ਕੋਈ ਸਬੂਤ ਨਾ ਬਚੇ। 

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ ਨੇੜੇ ਗੰਦਾ ਧੰਦਾ! ਪੁਲਸ ਦੀ ਰੇਡ ਨਾਲ ਕੁੜੀ-ਮੁੰਡਿਆਂ ਨੂੰ ਪੈ ਗਈਆਂ ਭਾਜੜਾਂ (ਵੀਡੀਓ)

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿਚ ਸਖ਼ਤ ਨਿਰਦੇਸ਼ ਦਿੱਤੇ ਗਏ ਸਨ। ਕੈਬਨਿਟ ਮੰਤਰੀ ਨੇ ਡੀ.ਜੀਪੀ. ਗੌਰਵ ਯਾਦਵ, ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਧਨਪ੍ਰੀਤ ਕੌਰ ਐੱਸਐੱਸਪੀ ਅਸ਼ਵਨੀ ਗੋਤਿਆਲ ਸਮੇਤ ਸਮੂਹ ਪੁਲਸ ਟੀਮ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਜੇ ਚੋਰਾਂ ਨੇ ਫ਼ਿਲਮੀ ਅੰਦਾਜ਼ ਵਿਚ ਵਾਰਦਾਤ ਕੀਤੀ ਸੀ ਤਾਂ ਪੁਲਸ ਦਾ ਐਕਸ਼ਨ ਵਿਚ ਫ਼ਿਲਮੀ ਅੰਦਾਜ਼ ਤੋਂ ਘੱਟ ਨਹੀਂ ਸੀ। ਉਨ੍ਹਾਂ ਕਿਹਾ ਕਿ ਚੋਰ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਆਏ ਅਤੇ ਚੋਰੀ ਕਰ ਕੇ ਦੂਜੇ ਸੂਬੇ ਵਿਚ ਜਾ ਕੇ ਸਾਮਾਨ ਵੇਚ ਵੀ ਦਿੱਤਾ ਤੇ ਪਿਘਲਾ ਵੀ ਲਿਆ, ਫ਼ਿਰ ਵੀ ਪੁਲਸ ਨੇ ਜਿਸ ਤੇਜ਼ੀ ਨਾਲ ਮਾਮਲੇ 'ਤੇ ਐਕਸ਼ਨ ਲਿਆ, ਇਹ ਸ਼ਲਾਘਾਯੋਗ ਹੈ। 

ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਦਾ ਮਾਮਲਾ ਸੁਲਝਿਆ, ਟਲ਼ ਗਈਆਂ ਕਈ ਘਟਨਾਵਾਂ! DGP ਨੇ ਕੀਤੇ ਵੱਡੇ ਖ਼ੁਲਾਸੇ

ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਹਿੰਦੂ ਭਾਈਚਾਰੇ ਦੇ ਨਾਲ-ਨਾਲ ਸਮੁੱਚੇ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿੰਨ੍ਹਾਂ ਨੇ ਭਾਵਾਨਾਵਾਂ ਨੂੰ ਇੰਨੀ ਡੂੰਘੀ ਸੱਟ ਵੱਜਣ ਦੇ ਬਾਵਜੂਦ ਸ਼ਾਂਤੀ ਬਣਾਈ ਰੱਖੀ ਅਤੇ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਦਾ ਕੋਈ ਧਰਮ ਨਹੀਂ ਹੁੰਦਾ। ਇਨ੍ਹਾਂ ਨੇ ਹੀ ਸਾਊਥ ਵਿਚ ਸਾਈਂ ਮੰਦਰ ਵਿਚ ਵੀ ਚੋਰੀ ਕੀਤੀ, ਦਿੱਲੀ ਦੇ ਗੁਰੂਘਰ ਵਿਚ ਵੀ ਚੋਰੀ ਕੀਤੀ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਚਾਹੇ ਤਾਂ ਅਜਿਹਾ ਕੋਈ ਮਾਮਲਾ ਨਹੀਂ ਹੈ ਜੋ ਸੁਲਝ ਨਹੀਂ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਧਾਰਮਿਕ ਅਸਥਾਨਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਅਤੇ ਪਹਿਰੇ ਲਗਾ ਕੇ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪੰਜਾਬ ਦੇ ਭਾਈਚਾਰੇ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਭਾਵੇਂ ਦੁਨੀਆ ਦੀ ਕਿਸੇ ਵੀ ਖੁੱਡ ਵਿਚ ਲੁੱਕ ਜਾਵੇ, ਪੰਜਾਬ ਸਰਕਾਰ ਤੇ ਪੰਜਾਬ ਪੁਲਸ ਉਨ੍ਹਾਂ ਨੂੰ ਬਖਸ਼ੇਗੀ ਨਹੀਂ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News