ਆਲਟੋ ਕਾਰ ਦਰੱਖਤ ਨਾਲ ਟਕਰਾਈ, 5 ਜ਼ਖਮੀ
Tuesday, Aug 08, 2017 - 04:05 PM (IST)
ਬਟਾਲਾ(ਬੇਰੀ) - ਅੱਜ ਅੱਡਾ ਸ੍ਰੀ ਅੱਚਲ ਸਾਹਿਬ ਨੇ ਨੇੜੇ ਇਕ ਆਲਟੋ ਕਾਰ ਦੇ ਦਰੱਖਤ ਨਾਲ ਟਕਰਾਉਣ ਕਰਕੇ ਇਕੋ ਪਰਿਵਾਰ ਦੇ 5 ਮੈਂਬਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਅਵਤਾਰ ਚੰਦ ਪੁੱਤਰ ਬਾਬੂ ਰਾਮ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਹਰਿਦੁਆਰ ਤੋਂ ਅਸਤੀਆਂ ਜਲ ਪਰਵਾਹ ਕਰਕੇ ਵਾਪਸ ਹਿਮਾਚਲ ਆ ਰਹੇ ਸਨ। ਜਦੋਂ ਉਹ ਅੱਡਾ ਅੱਚਲ ਸਾਹਿਬ ਨੇੜੇ ਪਹੁੰਚੇ ਤਾਂ ਅਚਾਨਕ ਇਕ ਅਣਪਛਾਤਾ ਵਾਹਨ ਗਲਤ ਸਾਈਡ ਤੋਂ ਆ ਰਿਹਾ ਸੀ ਜਿਸ ਤੋਂ ਬਚਣ ਲਈ ਉਨ੍ਹਾਂ ਨੇ ਆਪਣੀ ਕਾਰ ਨੂੰ ਇਕ ਸਾਈਡ 'ਤੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸਦੇ ਚੱਲਦਿਆਂ ਕਾਰ ਅਚਾਨਕ ਦਰੱਖਤ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਡਿੱਗ ਗਈ। ਜਿਸ ਨਾਲ ਕਾਰ ਵਿਚ ਬੈਠੇ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾਤਾ ਕੁੰਤੀ ਦੇਵੀ, ਪਿਤਾ ਬਾਬੂ ਰਾਮ, ਪਤਨੀ ਰੰਜਨਾ ਅਤੇ ਮੇਰਾ ਸਾਥੀ ਨਵਜੀਤ ਸਿੰਘ ਗੰਭੀਰ ਜ਼ਖਮੀ ਹੋ ਗਏ। ਸਾਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ ਭੁਪਿੰਦਰ ਸਿੰਘ, ਹੌਲਦਾਰ ਸਤਨਾਮ ਸਿਘ, ਹੌਲਦਾਰ ਦਲਬੀਰ ਸਿੰਘ, ਏ. ਐੱਸ. ਆਈ ਸਤਨਾਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਸਥਿਤੀ ਦਾ ਜਾਇਜ਼ਾ ਲਿਆ।
