ਤਿੰਨੋਂ ਪੰਜਾਬੀ ਤੇ ਬਾਸਕਟਬਾਲ ਦੇ ਚੋਟੀ ਦੇ ਖਿਡਾਰੀ ਸਨ ਅਮਰੀਕਾ ’ਚ ਸੜਕ ਹਾਦਸੇ ’ਚ ਮਰਨ ਵਾਲੇ ਨੌਜਵਾਨ

Wednesday, Jul 27, 2022 - 01:44 AM (IST)

ਤਿੰਨੋਂ ਪੰਜਾਬੀ ਤੇ ਬਾਸਕਟਬਾਲ ਦੇ ਚੋਟੀ ਦੇ ਖਿਡਾਰੀ ਸਨ ਅਮਰੀਕਾ ’ਚ ਸੜਕ ਹਾਦਸੇ ’ਚ ਮਰਨ ਵਾਲੇ ਨੌਜਵਾਨ

ਕਾਲਾ ਸੰਘਿਆਂ (ਨਿੱਝਰ)-ਲੰਘੇ ਐਤਵਾਰ ਨੂੰ ਤੜਕੇ ਕਰੀਬ 5 ਵਜੇ ਨਿਊ ਜਰਸੀ ਅਮਰੀਕਾ ’ਚ ਸੜਕ ਹਾਦਸੇ ’ਚ ਮਾਰੇ ਗਏ 3 ਨੌਜਵਾਨਾਂ ਬਾਰੇ ਹਾਸਲ ਹੋਈ ਜਾਣਕਾਰੀ ਮੁਤਾਬਕ ਮਰਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਤੇ 2 ਤਾਂ ਜਲੰਧਰ ਨਾਲ ਸਬੰਧਿਤ ਤੇ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੋ ਕਿ ਨਿਊਯਾਰਕ ਤੋਂ ਨਿਊ ਜਰਸੀ ਵਿਖੇ ਸਿੱਖ ਹੂਪ ਲਈ ਹਿੱਕਸਵੈਲ ਨਿਊਯਾਰਕ ਲਈ ਹੋਣ ਵਾਲੇ ਮੈਚ ਵਿਚ ਸ਼ਾਮਿਲ ਹੋਣ ਲਈ ਘਰਾਂ ਤੋਂ ਚੱਲੇ ਹੋਏ ਸਨ ਕਿ ਰਾਹ ਵਿਚ ਉਨ੍ਹਾਂ ਨੂੰ ਮੌਤ ਦੇ ਦੈਂਤ ਨੇ ਨਿਗਲ ਲਿਆ। ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਬੇਵਕਤੀ ਵਿਛੋੜੇ ਕਾਰਨ ਪੰਜਾਬੀ ਭਾਈਚਾਰਾ ਡੂੰਘੇ ਗ਼ਮ ’ਚ ਚਲਾ ਗਿਆ ਹੈ ਤੇ ਸਭ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਮੌਤ ’ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ

ਜੋਬਨ ਰੁੱਤੇ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਏ ਇਨ੍ਹਾਂ ਤਿੰਨਾਂ ਫੁੱਲਾਂ ਵਰਗੇ ਨੌਜਵਾਨਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ ਪੁੱਤਰ ਜਸਬੀਰ ਸਿੰਘ ਜੱਸੀ ਵਾਸੀ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ, ਅਮਰਜੀਤ ਸਿੰਘ ਗਿੱਲ ਵਾਸੀ ਪਿੰਡ ਮੁਰੀਦਵਾਲ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਅਤੇ ਤੀਜੇ ਨੌਜਵਾਨ ਦੀ ਹਰਪਾਲ ਸਿੰਘ ਮੁਲਤਾਨੀ ਵਜੋਂ ਹੋਈ ਹੈ। ਮੁਲਤਾਨੀ ਦਾ ਪੂਰਾ ਪਤਾ ਨਹੀਂ ਮਿਲ ਸਕਿਆ ਸੀ। ਇਸੇ ਦੌਰਾਨ ਪੁਨੀਤ ਨਿੱਝਰ ਦੀ ਭੂਆ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ’ਚੋਂ ਪੁਨੀਤ ਨਿੱਝਰ ਉਸ ਦਾ ਭਤੀਜਾ ਸੀ, ਜੋ ਹਮੇਸ਼ਾ ਆਪਣੀ ਮਾਤਾ ਨੂੰ ਨਾਲ ਲੈ ਕੇ ਟੂਰਨਾਮੈਂਟ ਖੇਡਣ ਲਈ ਜਾਇਆ ਕਰਦਾ ਸੀ ਪਰ ਇਸ ਵਾਰ ਉਹ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਬਾਸਕਟਬਾਲ ਦੇ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਘਰ ਤੋਂ ਚੱਲ ਪਿਆ ਤੇ ਬਾਅਦ ’ਚ ਇਨ੍ਹਾਂ ਦੇ ਸੰਪਰਕ ਨੰਬਰ ਬੰਦ ਹੋਣ ਕਾਰਨ ਪਰਿਵਾਰ ਨੂੰ ਚਿੰਤਾ ਹੋਈ। ਉਸ ਦੀ ਭਾਣਜੀ, ਜੋ ਉਸ ਇਲਾਕੇ ’ਚ ਨੇੜੇ ਰਹਿੰਦੀ ਸੀ, ਵੱਲੋਂ ਭਾਲ ਕੀਤੇ ਜਾਣ ਅਤੇ ਖ਼ਬਰਾਂ ਤੋਂ ਥੋੜ੍ਹਾ ਹਿੰਟ ਮਿਲਣ ਤੋਂ ਬਾਅਦ ਪੁਲਸ ਥਾਣੇ ਜਾ ਕੇ ਸੰਪਰਕ ਸਾਧਿਆ ਗਿਆ ਤਾਂ ਇਸ ਘਟਨਾ ਦਾ ਉਨ੍ਹਾਂ ਨੂੰ ਪਤਾ ਲੱਗਾ। ਇਸ ਉਪਰੰਤ ਉਸ ਵੱਲੋਂ ਪਰਿਵਾਰ ਨੂੰ ਸੂਚਨਾ ਦਿੱਤੀ ਗਈ।  

PunjabKesari

ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ

ਉਨ੍ਹਾਂ ਮੁਤਾਬਕ ਇਹ ਨੌਜਵਾਨ, ਜੋ 30 ਐਗਜ਼ੈਕਟ ਨੂੰ ਉੱਤਰੀ ਪਾਰਕ ਬੇਅ ਤੋਂ ਬਾਹਰ ਨਿਕਲ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ ਤੇ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਦਰੱਖਤ ਵਗੈਰਾ ਨਾਲ ਟਕਰਾ ਗਈ ਹੋਵੇਗੀ, ਜਿਸ ਤੋਂ ਅੱਗ ਲੱਗਣ ਨਾਲ ਸ਼ਾਇਦ ਉਹ ਤਿੰਨੋਂ ਨੌਜਵਾਨ ਕਾਰ ਵਿਚ ਹੀ ਜਿਊਂਦੇ ਸੜ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਸ ਵੱਲੋਂ ਬਰਾਮਦ ਕੀਤਾ ਗਿਆ। ਇਸ ਘਟਨਾ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਪੁਨੀਤ ਨਿੱਝਰ ਤੇ ਅਮਰਜੀਤ ਸਿੰਘ ਗਿੱਲ ਦੋਹਾਂ ਪਰਿਵਾਰਾਂ ਦੇ ਇਕਲੌਤੇ ਪੁੱਤਰ ਦੱਸੇ ਜਾ ਰਹੇ ਹਨ ਤੇ ਸਾਰਿਆਂ ਦੀ ਉਮਰ 23 ਕੁ ਸਾਲ ਦੱਸੀ ਜਾ ਰਹੀ ਹੈ।  ਇਸ ਦੁਖਦਾਇਕ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਖੇਡ ਜਗਤ ’ਚ ਵੀ ਭਾਰੀ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News