...ਤਾਂ ਮੁੱਖ ਮੰਤਰੀ ਦੀ ਮਿੱਤਰ ਆਰੂਸਾ ਆਲਮ ਨੂੰ ਖੂਨ ਨਾਲ ਲਿਖ ਕੇ ਭੇਜਾਂਗੇ ਮੰਗ-ਪੱਤਰ

Sunday, Jun 10, 2018 - 06:33 PM (IST)

ਜਲੰਧਰ (ਪਾਂਡੇ)— ਜੇਕਰ 12 ਜੂਨ ਦੀ ਬੈਠਕ 'ਚ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ 13 ਜੂਨ ਨੂੰ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੀ ਔਰਤ ਮਿੱਤਰ ਆਰੂਸਾ ਆਲਮ ਨੂੰ ਖੂਨ ਨਾਲ ਮੰਗ-ਪੱਤਰ ਲਿਖ ਕੇ ਭੇਜਿਆ ਜਾਵੇਗਾ। ਉਕਤ ਫੈਸਲਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਰਾਂਚ ਜਲੰਧਰ ਦੀ ਦੇਸ਼ ਭਗਤ ਯਾਦਗਾਰ ਹਾਲ 'ਚ ਪ੍ਰਧਾਨ ਸਤਵੰਤ ਕੌਰ, ਰਣਜੀਤ ਕੌਰ ਦੀ ਅਗਵਾਈ 'ਚ ਹੋਈ ਬੈਠਕ ਦੌਰਾਨ ਲਿਆ ਗਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ 12 ਜੂਨ ਨੂੰ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨਾਲ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਵਿੰਦ ਕੌਰ ਨਾਲ ਹੋਣ ਵਾਲੀ ਬੈਠਕ 'ਚ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਦੀਆਂ ਮੰਗਾਂ ਪੂਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ, ਮੰਤਰੀ, ਐੱਮ. ਪੀ. ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤਕ ਮੰਗਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਤੱਕ ਸਰਕਾਰ ਨੇ ਉਨ੍ਹਾਂ ਦੀ ਇਕ ਵੀ ਗੱਲ ਨਹੀਂ ਸੁਣੀ। ਇਸ ਲਈ ਉਨ੍ਹਾਂ ਨੂੰ ਸੂਬੇ ਭਰ ਵਿਚ ਸੰਘਰਸ਼ ਕਰਨਾ ਪੈ ਰਿਹਾ ਹੈ। 
ਬੈਠਕ 'ਚ ਮੰਗ ਕੀਤੀ ਗਈ ਕਿ ਹੈਲਪਰਜ਼ ਅਤੇ ਵਰਕਰਜ਼ ਨੂੰ ਹਰਿਆਣਾ ਦੀ ਤਰ੍ਹਾਂ ਸਹੂਲਤਾਂ ਦਿੱਤੀਆਂ ਜਾਣ ਅਤੇ ਸੈਂਟਰਾਂ ਤੋਂ ਲਿਜਾਏ ਗਏ ਬੱਚਿਆਂ ਨੂੰ ਵਾਪਸ ਸੈਂਟਰ 'ਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਬੈਠਕ 'ਚ ਰਜਨੀ ਸ਼ਰਮਾ, ਮਨਜੀਤ ਕੌਰ ਫਗਵਾੜਾ, ਨੋਲੋ ਰਾਣੀ, ਕਸ਼ਮੀਰ ਕੌਰ, ਕੁਲਵੰਤ ਕੌਰ, ਜਸਵਿੰਦਰ ਕੌਰ, ਸੰਤੋਸ਼ ਕੁਮਾਰੀ, ਵਰਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ ਸਮੇਤ ਭਾਰੀ ਗਿਣਤੀ 'ਚ ਯੂਨੀਅਨ ਦੀਆਂ ਮੈਂਬਰਜ਼ ਮੌਜੂਦ ਸਨ।


Related News