ਚੰਡੀਗੜ੍ਹ : ਬੇਅਦਬੀ ਮਾਮਲਿਆਂ ''ਤੇ ਖਹਿਰਾ ਵਲੋਂ ਸੱਦੀ ''ਆਲ ਪਾਰਟੀ ਮੀਟਿੰਗ'' ਸ਼ੁਰੂ
Friday, Sep 21, 2018 - 12:48 PM (IST)

ਚੰਡੀਗੜ੍ਹ (ਮੀਤ) : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ 'ਆਪ' ਦੇ ਬਾਗੀ ਨੇਤਾ ਸੁਖਪਾਲ ਖਹਿਰਾ ਵਲੋਂ ਸੱਦੀ ਗਈ ਆਲ ਪਾਰਟੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਖਹਿਰਾ ਦੀ ਇਸ ਮੀਟਿੰਗ ਦੌਰਾਨ ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਕਿਨਾਰਾ ਕੀਤਾ ਹੈ, ਜਦੋਂ ਕਿ ਮੀਟਿੰਗ 'ਚ ਡਾ. ਧਰਮਵੀਰ ਗਾਂਧੀ ਸਮੇਤ ਬੈਂਸ ਭਰਾ ਮੌਜੂਦ ਹਨ। ਇਸ ਤੋਂ ਇਲਾਵਾ ਕਈ ਸਿੱਖ ਜੱਥੇਬੰਦੀਆਂ ਦੇ ਆਗੂ ਅਤੇ ਕਿਸਾਨ ਆਗੂ ਵੀ ਪਾਰਟੀ 'ਚ ਮੌਜੂਦ ਹਨ। ਸੁਖਪਾਲ ਖਹਿਰਾ ਮੁਤਾਬਕ ਸਭ ਨਾਲ ਮਸ਼ਵਰਾ ਕਰਨ ਉਪਰੰਤ ਇਸ ਮੁੱਦੇ 'ਤੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।