ਪਰਜਾਪਤ ਸਮਾਜ ਦਾ ਵਿਸ਼ਾਲ ਜਨਰਲ ਇਜਲਾਸ 6 ਨੂੰ - ਰਾਜਾਸਾਂਸੀ

Thursday, Jan 04, 2018 - 11:30 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) - ਅਖਿਲ ਭਾਰਤੀ ਪਰਜਾਪਤੀ (ਕੁੰਭਕਾਰ) ਸੰਘ ਰਜਿ. ਸਮਾਜ ਦੇ ਕੌਮੀ ਪ੍ਰਧਾਨ ਜਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਦੀ ਅਗਵਾਈ 'ਚ ਅੰਮ੍ਰਿਤਸਰ ਸਥਿਤ ਕਸਬਾ ਘੁੰਣੂਪੁਰ (ਗੁਰਦੁਆਰਾ ਬਾਬਾ ਦਰਸ਼ਨ ਸਿੰਘ ਕੁੱਲੀਵਾਲੇ) ਵਿਖੇ ਪਰਜਾਪਤੀ ਸਮਾਜ ਦੀਆਂ ਦਰਪੇਸ਼ ਮੁਸ਼ਕਿਲਾਂ 'ਤੇ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਮੀਟਿੰਗ 6 ਜਨਵਰੀ ਨੂੰ ਸਵੇਰੇ 11 ਵਜੇ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਜਾਪਤੀ ਸਮਾਜ ਦੇ ਆਗੂ ਜੱਥੇਦਾਰ ਬਲਬੀਰ ਸਿੰਘ ਪੰਜਵੜ ਨੇ ਅੱਜ ਇਥੇ ਜੱਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਦੀ ਸਰਪ੍ਰਸਤੀ, ਮੇਵਾ ਸਿੰਘ ਸਰਾਏ ਮਾਂਗਾ ਤੇ ਮਨਜੀਤ ਸਿੰਘ ਵੇਰਕਾ ਦੀ ਅਗਵਾਈ 'ਚ ਇਜਲਾਸ ਦੀਆਂ ਤਿਆਰੀਆਂ ਲਈ ਰੱਖੀ ਮੀਟਿੰਗ ਉਪਰੰਤ ਦੱਸਿਆ ਕਿ ਇਸ ਸਬੰਧੀ ਸੰਘ ਦੇ ਵੱਖ-ਵੱਖ ਸੂਬਿਆਂ 'ਚ ਆਹੁਦੇਦਾਰਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਜਲਾਸ 'ਚ ਉਚੇਚੇ ਤੌਰ 'ਤੇ ਹਰਿਆਣਾ, ਰਾਜਸਥਾਨ, ਯੂ. ਪੀ., ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ ਅਤੇ ਗੋਆ ਦੇ ਵਿਧਾਇਕ ਅਤੇ ਸੰਘ ਦੇ ਨੇਤਾ ਵੀ ਸ਼ਾਮਲ ਹੋਣਗੇ। ਇਸ ਮੌਕੇ ਜੱਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਨੇ ਦੱਸਿਆ ਕਿ ਇਸ ਇਜਲਾਸ ਦੌਰਾਨ ਸੰਘ ਦੇ ਕੌਮੀ ਪ੍ਰਧਾਨ, ਕੌਮੀ ਚੀਫ, ਜਨਰਲ ਸਕੱਤਰ ਅਤੇ ਕੌਮੀ ਕੈਸ਼ੀਅਰ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਇਲਾਵਾ ਯੂਥ ਵਿੰਗ, ਮਹਿਲਾ ਵਿੰਗ, ਅਤੇ ਰਾਜਨੀਤਿਕ ਵਿੰਗ ਦੇ ਆਹੁਦੇਦਾਰ 'ਤੇ ਕਾਰਜਕਾਰਨੀ ਸਟੇਟ ਪ੍ਰਧਾਨ ਵੀ ਨਾਮਜ਼ਦ ਕੀਤੇ ਜਾਣਗੇ। ਜੱਥੇਦਾਰ ਰਾਜਾਸਾਂਸੀ ਅਤੇ ਜੱਥੇਦਾਰ ਪੰਜਵੜ ਨੇ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਪਹੁੰਚੇ ਸਿਆਸੀ ਅਤੇ ਸੰਘ ਦੇ ਨੇਤਾਵਾਂ ਨੂੰ 7 ਜਨਵਰੀ ਨੂੰ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ ਤੇ ਬਾਅਦ ਦੁਪਹਿਰ ਵਾਹਗਾ ਬਾਰਡਰ 'ਤੇ ਸ਼ਾਮ ਸਮੇਂ ਹੋਣ ਵਾਲੇ ਰਟਰੀਟ ਸਮਾਗਮ 'ਚ ਸ਼ਮੂਲੀਅਤ ਕਰਾਈ ਜਾਵੇਗੀ। ਜੱਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਅਤੇ ਜੱਥੇਦਾਰ ਬਲਬੀਰ ਸਿੰਘ ਪੰਜਵੜ ਵਾਲਿਆਂ ਨੇ ਹੋ ਰਹੇ ਇਸ ਇਜਲਾਸ 'ਚ ਪਰਜਪਤ ਬਰਾਦਰੀ ਦੇ ਲੋਕਾਂ ਨੂੰ ਹੁੰਮ ਹੁਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਪਰਜਾਪਤ ਸਭਾ ਅੰਮ੍ਰਿਤਸਰ ਦੇ ਧਰਮ ਸਿੰਘ ਠੇਕੇਦਾਰ, ਬਲਬੀਰ ਸਿੰਘ ਪੰਜਵੜ, ਮਨਜੀਤ ਸਿੰਘ ਵੇਰਕਾ, ਨਰੈਣ ਸਿੰਘ ਤਾਨ, ਬਲਵਿੰਦਰ ਸਿੰਘ ਜਨਤਾ ਹੈੱਡਲੂਮ, ਸਤਪਾਲ ਚੌਲੀਆ, ਦਿਲਬਾਗ ਸਿੰਘ ਜਨਰਲ ਸਕੱਤਰ, ਸਪੂਰਨ ਸਿੰਘ ਸਾਬਕਾ ਡੀ. ਐੱਸ. ਪੀ., ਡਾ. ਬਲਵਿੰਦਰ ਸਿੰਘ ਬੁੱਢਾ ਥੇਹਬ, ਗੁਰਿੰਦਰ ਸਿੰਘ ਰਿਸ਼ੀ, ਸੰਤੌਖ ਸਿੰਘ ਸੁਲਤਾਨਵਿੰਡ, ਅਮਰੀਕ ਸਿੰਘ ਮੱਲੀ, ਦਿਲਬਾਗ ਸਿੰਘ, ਬਾਬਾ ਗੁਰਦੇਵ ਸਿੰਘ ਜੀ ਕੁਲੀ ਵਾਲੇ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ। ਇਸ ਸਮੇਂ ਮੀਟਿੰਗ 'ਚ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਬਲਬੀਰ ਸਿੰਘ ਪੰਜਵੜ ਵੱਲੋਂ ਕੀਤਾ ਗਿਆ।


Related News