ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਐੱਸ. ਐੱਸ. ਪੀ. ਦਫਤਰ ਦਾ ਘਿਰਾਓ
Tuesday, Mar 27, 2018 - 07:52 AM (IST)

ਤਰਨਤਾਰਨ, (ਰਾਜੂ)- ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਐੱਸ. ਐੱਸ. ਪੀ. ਦਫਤਰ ਤਰਨਤਾਰਨ ਦਾ ਘਿਰਾਓ ਕੀਤਾ ਗਿਆ ਤੇ ਧਰਨਾ ਲਾ ਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੋਰਚੇ ਦੇ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ, ਬੀ. ਸੀ. ਵਿੰਗ ਦੇ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਹੀਰਾ ਆਦਿ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਆੜ੍ਹਤੀ ਬਲਕਾਰ ਸਿੰਘ ਵਾਸੀ ਬੁਰਜ 195 ਉਪਰ 12 ਮਾਰਚ ਨੂੰ ਥਾਣਾ ਸਦਰ ਤਰਨਤਾਰਨ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ ਜੋ ਕਿ ਸਰਾਸਰ ਬੇਬੁਨਿਆਦ ਤੇ ਝੂਠਾ ਹੈ ਕਿਉਂਕਿ ਬਲਕਾਰ ਸਿੰਘ ਤੇ ਪਰਿਵਾਰ ਉਪਰ ਪਹਿਲਾਂ ਵੀ ਦਾਜ ਮੰਗਣ 'ਤੇ 107/50 ਨੂੰ 307 'ਚ ਤਬਦੀਲ ਕਰ ਦਿੱਤਾ ਗਿਆ ਤੇ ਹੁਣ ਜੋ 54 ਨੰ. ਮੁਕੱਦਮੇ ਦਾ ਵਕੂਹਾ ਬਣਾਇਆ ਹੈ ਕਿ 8 ਮਾਰਚ ਨੂੰ ਬਲਕਾਰ ਸਿੰਘ ਤੇ 5, 6 ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਨ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਕਿਉਂਕਿ ਉਸ ਦਿਨ ਬਲਕਾਰ ਸਿੰਘ ਘਰੋਂ ਇਕੱਲਾ ਹੀ ਆਪਣੀ ਐਕਟਿਵਾ ਉਪਰ ਤਰਨਤਾਰਨ ਤਰੀਕ ਭੁਗਤਣ ਲਈ ਆਇਆ ਸੀ ਜਿਸ ਦੇ ਉਨ੍ਹਾਂ ਕੋਲ ਗਵਾਹ ਵੀ ਮੌਜੂਦ ਹਨ ਕਿਉਂਕਿ ਇਹ ਪਰਚਾ ਜੋ ਦਿੱਤਾ ਗਿਆ ਹੈ ਬਿਨਾਂ ਇਨਕੁਆਰੀ 'ਤੇ ਦਰਜ ਕੀਤਾ ਗਿਆ ਹੈ, ਜਿਸ ਨੂੰ ਰੱਦ ਕਰਵਾਉਣ ਲਈ ਅੱਜ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਬਲਕਾਰ ਸਿੰਘ, ਪਤਨੀ ਨਵਿੰਦਰ ਕੌਰ ਤੇ ਪੁੱਤਰ ਕੰਵਲਪ੍ਰੀਤ ਸਿਘ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ, ਜਿਸ 'ਤੇ ਐੱਸ. ਐੱਸ. ਪੀ. ਸਾਹਿਬ ਦਰਸ਼ਨ ਸਿੰਘ ਮਾਨ ਨੇ ਐੱਸ. ਪੀ. ਡੀ. ਤਿਲਕ ਰਾਜ ਨੂੰ ਇਨਕੁਆਰੀ ਕਰ ਕੇ ਸੱਚ ਸਾਹਮਣੇ ਲਿਆਉਣ ਲਈ ਕਿਹਾ ਤੇ ਐੱਸ. ਪੀ. ਡੀ. ਤਿਲਕ ਰਾਜ ਵੱਲੋਂ ਮੌਕੇ ਉਪਰ ਆ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਵੀ ਸੱਚ ਹੈ, ਉਹ ਸਾਹਮਣੇ ਲਿਆਂਦਾ ਜਾਵੇਗਾ। ਜੇਕਰ ਪਰਚਾ ਝੂਠਾ ਹੋਇਆ ਤਾਂ ਰੱਦ ਕਰ ਦਿੱਤਾ ਜਾਵੇਗਾ। ਇਸ ਮੌਕੇ ਮੋਰਚੇ ਦੇ ਸਕੱਤਰ ਪੰਜਾਬ ਗੁਰਪਾਲ ਸਿੰਘ ਹੈਪੀ ਦਿੱਲੀ, ਮਾਂਝਾ ਜ਼ੋਨ ਦੇ ਚੇਅਰਮੈਨ ਸਾਗਰ ਸ਼ਰਮਾ ਤੇ ਸਕੱਤਰ ਪੰਜਾਬ ਜਤਿੰਦਰ ਕੁਮਾਰ ਰਾਜਾ ਪੱਟੀ ਨੇ ਕਿਹਾ ਕਿ ਜੇਕਰ ਦਸ ਦਿਨਾਂ 'ਚ ਪਰਚਾ ਰੱਦ ਨਾ ਕੀਤਾ ਤਾਂ 9 ਅਪ੍ਰੈਲ ਨੂੰ ਪੰਜਾਬ ਪੱਧਰ 'ਤੇ ਆਈ. ਜੀ. ਸਾਹਿਬ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਸੋਨਾ ਸਿੰਘ ਲਹੀਆ, ਬਲਵਿੰਦਰ ਸਿੰਘ ਬਿੱਟੂ ਸੋਹਲ, ਲਖਬੀਰ ਸਿੰਘ ਸੋਹਲ, ਬੂਟਾ ਸਿੰਘ ਸੋਹਲ, ਮਨਜੀਤ ਸਿੰਘ ਰੰਧਾਵਾ, ਜਗਰੂਪ ਸਿੰਘ, ਰਾਮਦਾਸ ਭਿੱਖੀਵਿੰਡ, ਨਰਿੰਦਰ ਸਿੰਘ ਨਾਗੋਕੇ, ਸਰਵਣ ਸਿੰਘ, ਨੰਬਰਦਾਰ ਇੰਦਰ ਸਿੰਘ, ਰਾਜੇਸ਼ ਸੱਭਰਵਾਲ, ਗੁਰਮੁੱਖ ਸਿੰਘ ਸਿੱਧਵਾਂ, ਬੀਬੀ ਮਨਜੀਤ ਕੌਰ, ਰੇਸ਼ਮ ਸਿੰਘ ਬਲੇਹਰ, ਸੁਰਿੰਦਰ ਛਿੰਦਾ ਪੱਟੀ, ਸੋਨੂੰ ਗਿੱਲ, ਹਰਭਜਨ ਸਿੰਘ ਬੁਰਜ, ਹਰਭਿੰਦਰ ਸਿੰਘ ਬੁਰਜ, ਜਤਿੰਦਰ ਵਿੱਕੀ, ਕੁਲਦੀਪ ਸਿੰਘ, ਸੁੱਚਾ ਸਿੰਘ, ਹਰਮਨ ਸਿੰਘ, ਕਰਮਜੀਤ ਸਿੰਘ, ਗੁਰਮੇਜ ਸਿੰਘ ਬਾਊ, ਨਾਜਰ ਸਿੰਘ, ਦਲਬੀਰ ਸਿੰਘ, ਗੁਰਦੀਪ ਸਿੰਘ ਅਤੇ ਵੱਡੀ ਗਿਣਤੀ 'ਚ ਮੋਰਚੇ ਦੇ ਮੈਂਬਰ ਹਾਜ਼ਰ ਸਨ।