ਅਲਕੋਹਲ ਦੇ ਧੰਦੇ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਵਿਰੁੱਧ ਕੀਤੀ ਜਾਵੇ ਕਾਰਵਾਈ - ਪਿੰਡ ਵਾਸੀ
Thursday, Sep 28, 2017 - 03:18 PM (IST)

ਝਬਾਲ (ਨਰਿੰਦਰ) - ਪਿੰਡ ਜਗਤਪੁਰਾਂ, ਠੱਠਗੜ ਤੇ ਐਮਾ ਪਿੰਡ 'ਚ ਮਨੁਖੀ ਸਿਹਤ ਲਈ ਹਾਨੀਕਾਰਕ ਅਲਕੋਹਲ ਜਿਸ ਤੋ ਵੱਡੇ ਪੱਧਰ 'ਤੇ ਸ਼ਰਾਬ ਬਣਾਕੇ ਅੱਗੇ ਵੇਚੀ ਜਾ ਰਹੀ ਹੈ। ਬੇਸ਼ਕ ਪਿਛਲੇ ਕੁਝ ਦਿਨਾਂ ਤੋਂ ਪੁਲਸ ਅਤੇ ਐਕਸਾਈਜ ਵਿਭਾਗ ਵੱਲੋਂ ਮਿਲਕੇ ਵੱਡੇ ਪੱਧਰ 'ਤੇ ਇਨ੍ਹਾਂ ਪਿੰਡਾਂ ਤੋਂ ਅਲਕੋਹਲ ਦੇ ਕੈਨ ਬਰਾਮਦ ਕਰਕੇ ਕੁਝ ਵਿਅਕਤੀਆਂ 'ਤੇ ਕੇਸ ਦਰਜ ਕੀਤੇ ਗਏ ਹਨ ਪਰ ਫਿਰ ਵੀ ਇਹ ਧੰਦਾ ਘਟਣ ਦੀ ਥਾਂ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਕਿ ਇਸ ਧੰਦੇ 'ਚ ਸ਼ਾਮਿਲ ਦੋਸ਼ੀ ਅੱਜ ਵੀ ਸੁਰੱਖਿਅਤ ਅਤੇ ਬਾਹਰ ਹਨ। ਇਸ ਪਿੰਡਾ ਦੇ ਲੋਕ ਹੁਣ ਇਸ ਧੰਦੇ ਨੂੰ ਹਰ ਹਾਲਤ 'ਚ ਬੰਦ ਕਰਾਉਣਾ ਚਾਹੁੰਦੇ ਹਨ।
ਵੀਰਵਾਰ ਪਿੰਡ ਐਮਾ ਵਿਖੇ ਵੱਡੀ ਗਿਣਤੀ 'ਚ ਪਿੰਡ ਵਾਸੀ ਸਰਪੰਚ ਮਨਜਿੰਦਰ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ ਐਮਾ, ਸਤਿਕਾਰ ਕਮੇਟੀ ਆਗੂ ਦਿਲਬਾਗ ਸਿੰਘ ਐਮਾਂ, ਦਰਸ਼ਨ ਸਿੰਘ, ਸੂਬੇਦਾਰ ਬਲਕਾਰਸਿੰਘ, ਗੁਰਸੇਵਕ ਸਿੰਘ, ਸਵਿੰਦਰ ਸਿੰਘ, ਜਥੇਦਾਰ ਹਰਜੀਤ ਸਿੰਗਐਮਾਂ, ਗੁਰਮੱਖ ਸਿੰਘ ਆਦਿ ਨੇ ਇਕੱਠੇ ਹੋ ਕੇ ਕਿਹਾ ਕਿ ਬੁੱਧਵਾਰ ਨੂੰ ਪੁਲਸ ਨੇ ਖੇਤਾਂ 'ਚੋਂ ਫੜੀ ਵੱਡੇ ਪੱਧਰ ਦੀ ਅਲਕੋਹਲ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇ । ਪਿੰਡ ਵਾਸੀਆ ਨੇ ਕਿਹਾ ਕਿ ਜੇਕਰ ਪੁਲਸ ਨੇ ਅਸਲ ਦੋਸ਼ੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਚ ਅਧਿਕਾਰੀਆ ਨੂੰ ਮਿਲਕੇ ਸਾਰੀ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇਗਾ।
ਇਸ ਕੇਸ ਦੀ ਜਾਚ ਕਰਵਾਕੇ ਅਸਲ ਦੋਸ਼ੀਆ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ - ਡੀ. ਐਸ. ਪੀ
ਡੀ. ਐਸ. ਪੀ. ਪਿਆਰਾਂ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਅਲਕੋਹਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਸਲ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ।