ਸ਼ਰਾਬ ਤਸਕਰਾਂ ਦੇ ਅੱਡੇ ''ਤੇ ਰੇਡ ਕਰਨ ਗਈ ਪੁਲਸ, ਹੋਸ਼ ਤਾਂ ਉਦੋਂ ਉੱਡੇ ਜਦੋਂ ਬਾਥਰੂਮ ''ਚ ਜਾ ਕੇ ਦੇਖਿਆ

Sunday, Aug 09, 2020 - 06:49 PM (IST)

ਸ਼ਰਾਬ ਤਸਕਰਾਂ ਦੇ ਅੱਡੇ ''ਤੇ ਰੇਡ ਕਰਨ ਗਈ ਪੁਲਸ, ਹੋਸ਼ ਤਾਂ ਉਦੋਂ ਉੱਡੇ ਜਦੋਂ ਬਾਥਰੂਮ ''ਚ ਜਾ ਕੇ ਦੇਖਿਆ

ਬਟਾਲਾ : ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਹਰਕਤ 'ਚ ਆਈ ਪੁਲਸ ਵਲੋਂ ਲਗਾਤਾਰ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵਲੋਂ ਸੂਬੇ ਭਰ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਅੱਡਿਆਂ 'ਤੇ ਛਾਪੇਮਾਰੀ ਕਰਕੇ ਦਬੋਚਿਆ ਜਾ ਰਿਹਾ ਹੈ।

PunjabKesari

ਇਸੇ ਕੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਪੁਲਸ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਕਿਲਾ ਟੇਕ ਸਿੰਘ ਦੇ ਇਕ ਮਕਾਨ 'ਚ ਛਾਪਾ ਮਾਰਨ ਗਈ ਤਾਂ ਸ਼ਰਾਬ ਲੁਕਾਉਣ ਦਾ ਜੁਗਾੜ ਦੇਖ ਕੇ ਪੁਲਸ ਵੀ ਹੱਕੀ-ਬੱਕੀ ਰਹਿ ਗਈ। ਦਰਅਸਲ ਜਾਂਚ ਦੌਰਾਨ ਜਦੋਂ ਪੁਲਸ ਨੇ ਘਰ ਦੇ ਬਾਥਰੂਮ ਵਿਚ ਜਾ ਕੇ ਦੇਖਿਆ ਤਾਂ ਬਾਥਰੂਮ ਵਿਚ ਨਾਜਾਇਜ਼ ਸ਼ਰਾਬ ਦੀ ਖੇਪ ਇੰਝ ਲੁਕਾ ਕੇ ਰੱਖੀ ਗਈ ਸੀ ਕਿ ਆਸਾਨੀ ਨਾਲ ਇਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗ ਸਕਦਾ। 

PunjabKesari

ਇਹ ਵੀ ਪੜ੍ਹੋ : ਜਿਸਮ ਦਿਖਾ ਕੇ ਜਾਲ 'ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ

ਦਰਅਸਲ ਮਕਾਨ ਮਾਲਕ ਵਲੋਂ ਬਾਥਰੂਮ ਦੀਆਂ ਪੱਕੀ ਕੰਧਾਂ ਵਿਚ 10-10 ਲਿਟਰ ਦੇ ਕੈਨ ਚਿਣਵਾ ਕੇ ਰੱਖੇ ਗਏ ਸਨ। ਜਿਸ ਵਿਚ ਦੋ ਛੋਟੀਆਂ-ਛੋਟੀਆਂ ਮੋਰੀਆਂ ਕੀਤੀਆਂ ਗਈਆਂ ਸਨ ਸਨ। ਇਨ੍ਹਾਂ ਮੋਰੀਆਂ ਨੂੰ ਪਲਾਸਟਿਕ ਕਲਿੱਪ ਨਾਲ ਢਕਿਆ ਗਿਆ ਸੀ ਅਤੇ ਸ਼ਰਾਬ ਕੱਢਣ ਸਮੇਂ ਇਨ੍ਹਾਂ ਮੋਰੀਆਂ ਰਾਹੀਂ ਪਾਈਪ ਨਾਲ ਸਾਹ ਖਿੱਚ ਕੇ ਬਾਹਰ ਕੱਢਿਆ ਜਾਂਦਾ ਸੀ।

PunjabKesari

ਇਥੇ ਹੀ ਬਸ ਨਹੀਂ, ਜਿਸ ਵਿਅਕਤੀ ਦੇ ਮਕਾਨ ਵਿਚ ਇਹ ਸ਼ਰਾਬ ਦਾ ਕਾਲਾ ਧੰਦਾ ਬੇਨਕਾਬ ਹੋਇਆ ਹੈ, ਉਹ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰਦੇ ਹੋਏ ਮਕਾਨ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ 'ਚ ਦੋ ਜਿਗਰੀ ਦੋਸਤਾਂ ਦੀ ਮੌਤ, ਮੰਜ਼ਰ ਦੇਖ ਦਹਿਲੇ ਲੋਕ (ਤਸਵੀਰਾਂ)

PunjabKesari


author

Gurminder Singh

Content Editor

Related News