ਛਾਪੇਮਾਰੀ ਦੌਰਾਨ ਘਰ ’ਚੋਂ 103 ਬੋਤਲਾਂ ਸ਼ਰਾਬ ਬਰਾਮਦ
Tuesday, Jun 26, 2018 - 02:22 AM (IST)
ਗੁਰਦਾਸਪੁਰ, (ਵਿਨੋਦ)- ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਾਨੂੰ ਗੁਪਤਾ ਸੂਚਨਾ ਮਿਲੀ ਕਿ ਵਿਕਰਮ ਸਿੰਘ ਉਰਫ਼ ਬਿੱਟੂ ਪੁੱਤਰ ਸਵਰਨ ਸਿੰਘ ਵਾਸੀ ਮੁਹੱਲਾ ਇਸਲਾਮਾਬਾਦ ਲੰਮੇ ਸਮੇ ਤੋਂ ਹਿਮਾਚਲ ਪ੍ਰਦੇਸ਼ ਤੇ ਚੰਡੀਗਡ਼੍ਹ ਤੋਂ ਸ਼ਰਾਬ ਲਿਆ ਕੇ ਇਲਾਕੇ ਵਿਚ ਅਤੇ ਘਰ ’ਚ ਵੇਚਦਾ ਹੈ। ਸੂਚਨਾ ਦੇ ਆਧਾਰ ’ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਸੁਖਬੀਰ ਸਿੰਘ ਨੂੰ ਨਾਲ ਲੈ ਕੇ ਉਕਤ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਉਥੋਂ ਫਰਾਰ ਹੋ ਗਿਆ, ਘਰ ਦੀ ਤਾਲਾਸ਼ੀ ਲੈਣ ’ਤੇ ਪਾਥੀਆ ਦੇ ਹੇਠਾਂ ਲੁਕਾ ਕੇ ਰੱਖੀਅਾਂ 103 ਬੋਤਲਾਂ ਵੱਖ-ਵੱਖ ਮਾਰਕਾ ਦੀ ਸ਼ਰਾਬ ਬਰਾਮਦ ਹੋਈ, ਜੋ ਹਿਮਾਚਲ ਪ੍ਰਦੇਸ਼ ਅਤੇ ਚੰਡੀਗਡ਼੍ਹ ਤੋਂ ਲਿਆਦੀ ਗਈ ਸੀ। ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ’ਚ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
