ਸ਼ਰਾਬ ਦੀ ''ਹੋਮ ਡਿਲਿਵਰੀ'' ਦੇ ਫੈਸਲੇ ''ਤੇ ਅਮ੍ਰਿਤਾ ਵੜਿੰਗ ਨੇ ਕੈਪਟਨ ਨੂੰ ਕੀਤਾ ਸੁਚੇਤ

Friday, May 08, 2020 - 07:51 PM (IST)

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ, ਰਿਨੀ) : ਲਾਕ ਡਾਊਨ ਦਰਮਿਆਨ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦੇ ਫੈਸਲੇ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਤੇ ਕਾਂਗਰਸੀ ਆਗੂ ਅਮ੍ਰਿਤਾ ਵੜਿੰਗ ਨੇ ਇਕ ਮੁੜ ਵਿਚਾਰ ਦੀ ਅਪੀਲ ਕੀਤੀ ਹੈ। ਅਮ੍ਰਿਤਾ ਵੜਿੰਗ ਨੇ ਕਿਹਾ ਕਿ ਅਜਿਹਾ ਕਰਨ ਨਾਲ ਘਰੇਲੂ ਹਿੰਸਾ ਵਿਚ ਵਾਧਾ ਹੋਵੇਗਾ, ਲਿਹਾਜ਼ਾ ਸਰਕਾਰ ਨੂੰ ਇਕ ਵਾਰ ਮੁੜ ਆਪਣੇ ਇਸ ਫੈਸਲੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਪਹਿਲਾਂ ਹੀ ਸ਼ਰਾਬ ਦੇ ਡਰੱਗ ਨਾਲ ਪੰਜਾਬ ਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਹਨ। ਲਿਹਾਜ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਚੰਗੀ ਖਬਰ, ਕੋਰੋਨਾ ਨੂੰ ਮਾਤ ਦੇ ਕੇ ਘਰ ਪ੍ਰਤੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ 

ਸਰਕਾਰ ਨੇ ਸ਼ਰਤਾਂ ਨਾਲ ਸ਼ਰਾਬ ਠੇਕੇ ਖੋਲ੍ਹਣ ਨੂੰ ਦਿੱਤੀ ਹਰੀ ਝੰਡੀ
ਦੱਸਣਯੋਗ ਹੈ ਪੰਜਾਬ ਸਰਕਾਰ ਨੇ ਸੂਬੇ 'ਚ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਠੇਕੇ ਖੋਲ੍ਹੇ ਜਾਣਗੇ। ਸ਼ਰਾਬ ਦੀ ਹੋਮ ਡਿਲੀਵਰੀ ਵੀ ਹੋਵੇਗੀ। ਦੇਸੀ ਸ਼ਰਾਬ ਦੀ ਹੋਮ ਡਿਲਿਵਰੀ ਦੀ ਕੋਈ ਵਿਵਸਥਾ ਨਹੀਂ ਰੱਖੀ ਗਈ। ਇਸ ਦੌਰਾਨ ਠੇਕਾ ਸੰਚਾਲਕਾਂ ਲਈ ਕੁੱਝ ਸ਼ਰਤਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਹਰੇਕ ਠੇਕੇਦਾਰ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਲਈ 2 ਵਿਅਕਤੀ ਤਾਇਨਾਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਸਬੰਧਤ ਵਿਅਕਤੀਆਂ ਨੂੰ ਸਹਾਇਕ ਕਰ ਅਤੇ ਆਬਾਕਾਰੀ ਕਮਿਸ਼ਨਰ ਤੋਂ ਕਰਫਿਊ ਪਾਸ ਲੈਣਾ ਹੋਵੇਗਾ। ਸ਼ਰਾਬ ਦਾ ਪ੍ਰਤੀ ਆਰਡਰ 2 ਲਿਟਰ ਤੋਂ ਜ਼ਿਆਦਾ ਨਹੀਂ ਹੋਵੇਗਾ। ਹੋਮ ਡਿਲੀਵਰੀ ਕਰਨ ਵਾਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਇਸ ਕੜੀ 'ਚ ਠੇਕੇ 'ਤੇ ਸ਼ਰਾਬ ਖਰੀਦਣ ਦੌਰਾਨ ਸੋਸ਼ਲ ਡਿਸਟੈਂਸਿੰਗ ਰੱਖਣੀ ਹੋਵੇਗੀ। ਠੇਕੇ ਦੇ ਬਾਹਰ 2 ਗਜ਼ ਦੀ ਦੂਰੀ 'ਤੇ ਗੋਲਾਕਾਰ ਨਿਸ਼ਾਨ ਲਗਾਉਣੇ ਹੋਣਗੇ। ਮਾਸਕ ਪਹਿਨਣ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ। ਠੇਕੇ 'ਤੇ ਇਕ ਸਮੇਂ 'ਤੇ 5 ਵਿਅਕਤੀਆਂ ਤੋਂ ਜ਼ਿਆਦਾ ਖਰੀਦਾਰੀ ਨਹੀਂ ਕਰ ਸਕਣਗੇ। 5 ਵਿਅਕਤੀਆਂ ਤੋਂ ਜ਼ਿਆਦਾ ਦੀ ਮੌਜੂਦਗੀ 'ਤੇ ਠੇਕਾ ਸੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਗੈਂਗਸਟਰ ਭਗਵਾਨਪੁਰੀਆ ਤੋਂ ਪੁੱਛਗਿਛ ਕਾਰਨ ਘਰਾਂ 'ਚ ਬੰਦ ਹੋਏ 32 ਖਾਕੀ ਵਾਲੇ      


Gurminder Singh

Content Editor

Related News