48 ਬੋਤਲਾਂ ਸ਼ਰਾਬ ਸਣੇ ਕਾਬੂ
Sunday, Aug 12, 2018 - 04:34 AM (IST)

ਫਗਵਾਡ਼ਾ, (ਹਰਜੋਤ)- ਸਿਟੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 48 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਸ਼ੀ ਪਾਸੋਂ ਚੰਡੀਗਡ਼੍ਹ ਦੀ ਸ਼ਰਾਬ ਬਰਾਮਦ ਹੋਈ ਹੈ ਅਤੇ ਇਹ ਕਿਸੇ ਚਿਕਨ ਦੀ ਦੁਕਾਨ ’ਤੇ ਸ਼ਰਾਬ ਸਪਲਾਈ ਕਰਦਾ ਸੀ, ਜਿਸ ਨੂੰ ਸ਼ਿਵਪੁਰੀ ਲਾਗਿਓਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੋਬਿੰਦ ਪੁੱਤਰ ਸੂਰਜਪਾਲ ਵਾਸੀ ਕਿਰਪਾ ਨਗਰ ਗਲੀ ਨੰਬਰ 3 ਵੱਜੋਂ ਹੋਈ ਹੈ।