ਭਾਰੀ ਮਾਤਰਾ ’ਚ ਅਲਕੋਹਲ ਸਣੇ 2 ਗ੍ਰਿਫਤਾਰ

Tuesday, Jul 24, 2018 - 03:47 AM (IST)

ਭਾਰੀ ਮਾਤਰਾ ’ਚ ਅਲਕੋਹਲ ਸਣੇ 2 ਗ੍ਰਿਫਤਾਰ

 ਬਟਾਲਾ,   (ਸੈਂਡੀ)- ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਗਸ਼ਤ ਦੌਰਾਨ ਸਕੂਟਰੀ ਸਵਾਰ ਵਿਅਕਤੀ ਤੋਂ 30 ਹਜ਼ਾਰ ਐੱਮ. ਐੱਲ. ਅਲਕੋਹਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਐੱਸ. ਐੱਚ. ਓ. ਅਮੋਲਕਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁੱਚਾ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ  ਸਕੂਟਰੀ ’ਤੇ ਪਲਾਸਟਿਕ ਦਾ ਕੇਨ ਰੱਖ ਕੇ ਅਲਕੋਹਲ ਵੇਚਣ ਜਾ ਰਿਹਾ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਉਸ ਨੂੰ ਭਾਗੋਵਾਲ ਮੋਡ਼ ’ਤੇ ਨਾਕਾ ਲਾ ਕੇ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ। ਫਡ਼ੇ ਗਏ ਵਿਅਕਤੀ ਦੀ ਪਛਾਣ ਚਰਨਜੀਤ ਸਿੰਘ ਵਾਸੀ ਦਮੋਦਰ ਵਜੋਂ ਹੋਈ।  ®ਇਸੇ ਤਰ੍ਹਾਂ, ਤਾਰਾਗਡ਼੍ਹ ਅੱਡੇ ’ਤੇ ਏ. ਐੱਸ. ਆਈ. ਮਨੋਹਰ ਲਾਲ ਨੇ ਨਾਕਾਬੰਦੀ ਦੌਰਾਨ ਕਰਮਬੀਰ ਸਿੰਘ ਵਾਸੀ ਰਸੂਲਪੁਰ (ਅੰਮ੍ਰਿਤਸਰ) ਕੋਲੋਂ ਕਾਰ  ਦੀ ਡਿੱਗੀ ’ਚੋਂ 5 ਕੇਨ ਪਲਾਸਟਿਕ ਦੇ ਬਰਾਮਦ ਕਰ ਕੇ 1,50,900  ਐੱਮ.  ਐੱਲ. ਅਲਕੋਹਲ ਬਰਾਮਦ ਕੀਤੀ ਹੈ, ਜਿਸ ਨੂੰ ਗ੍ਰਿਫਤਾਰ ਕਰ ਕੇ ਉਸਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ। 
 


Related News