ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
Sunday, Apr 01, 2018 - 06:22 AM (IST)

ਅੰਮ੍ਰਿਤਸਰ, (ਸੰਜੀਵ)- ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਕਈ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਥਾਣਾ ਮੱਤੇਵਾਲ ਦੀ ਪੁਲਸ ਨੇ ਲਖਵਿੰਦਰ ਸਿੰਘ ਵਾਸੀ ਪੁਰਾਣਾ ਤਨੇਲ ਤੋਂ 9 ਬੋਤਲਾਂ ਸ਼ਰਾਬ, ਥਾਣਾ ਖਿਲਚੀਆਂ ਦੀ ਪੁਲਸ ਨੇ ਹਰਜੀਤ ਸਿੰਘ ਉਰਫ ਕਾਲੂ ਵਾਸੀ ਪਿੰਡ ਭੋਰਸ਼ੀ ਰਾਜਪੂਤਾਂ ਪਾਸੋਂ 22 ਬੋਤਲਾਂ ਨਾਜਾਇਜ਼ ਸ਼ਰਾਬ, ਧੀਰ ਸਿੰਘ ਵਾਸੀ ਪਿੰਡ ਰਤਨਗੜ੍ਹ ਪਾਸੋਂ 150 ਨਸ਼ੇ ਵਾਲੀਆਂ ਗੋਲੀਆਂ, ਥਾਣਾ ਮਜੀਠਾ ਦੀ ਪੁਲਸ ਨੇ ਅਜੇਪਾਲ ਸਿੰਘ ਉਰਫ ਘੁੱਗੀ ਵਾਸੀ ਹਮਜਾ ਤੋਂ 95 ਨਸ਼ੇ ਵਾਲੀਆਂ ਗੋਲੀਆਂ, ਥਾਣਾ ਬਿਆਸ ਦੀ ਪੁਲਸ ਨੇ ਦਵਿੰਦਰ ਸਿੰਘ ਉਰਫ ਰਾਣਾ ਵਾਸੀ ਰਈਆ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਕਾਰ ਨੰ. ਪੀ ਬੀ 10 ਬੀ ਏ 04555 ਅਤੇ 120 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ ਭਾਗ ਸਿੰਘ ਵਾਸੀ ਨੇਪਾਲ ਤੋਂ 3 ਗ੍ਰਾਮ ਹੈਰੋਇਨ ਤੇ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਸਤਨਾਮ ਸਿੰਘ ਵਾਸੀ ਅੰਨਗੜ੍ਹ ਤੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।