94 ਹਜ਼ਾਰ 500 ਅੈੱਮ. ਅੈੱਲ. ਸ਼ਰਾਬ ਬਰਾਮਦ, ਮੁਲਜ਼ਮ ਫਰਾਰ

Thursday, Aug 30, 2018 - 05:53 AM (IST)

 ਲਾਂਬਡ਼ਾ/ਜਲੰਧਰ,   (ਵਰਿੰਦਰ, ਰਮਨ, ਬੁਲੰਦ)-  ਸਥਾਨਕ ਪੁਲਸ ਵੱਲੋਂ ਅੱਜ ਐਕਸਾਈਜ਼  ਵਿਭਾਗ ਨਾਲ ਮਿਲ ਕੇ ਸਾਂਝੀ ਕਾਰਵਾਈ ਕਰ ਕੇ ਨਜ਼ਦੀਕੀ ਪਿੰਡ ਨਿੱਝਰਾਂ ’ਚੋਂ 94 ਹਜ਼ਾਰ  500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਜਦਕਿ ਮੁਲਜ਼ਮ ਫਰਾਰ ਦੱਸਿਆ ਜਾ  ਰਿਹਾ ਹੈ| ਥਾਣਾ ਮੁਖੀ ਲਾਂਬਡ਼ਾ ਪੁਸ਼ਪ ਬਾਲੀ ਨੇ ਦੱਸਿਆ ਕਿ ਪੁਲਸ ਨੂੰ  ਨਾਜਾਇਜ਼ ਸ਼ਰਾਬ ਸਬੰਧੀ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ | ਇਸ ’ਤੇ ਪੁਲਸ ਅਤੇ ਐਕਸਾਈਜ਼  ਵਿਭਾਗ ਵੱਲੋਂ ਪਿੰਡ ਨਿੱਝਰਾਂ ਦੇ ਇਕ ਖੂਹ ’ਤੇ ਰੇਡ ਕੀਤੀ ਗਈ| ਮੌਕੇ ਤੋਂ ਪੁਲਸ ਨੂੰ  ਨਾਜਾਇਜ਼ ਸ਼ਰਾਬ ਬਰਾਮਦ ਹੋਈ ਜੋ ਅਰੁਣਾਚਲ ਪ੍ਰਦੇਸ਼ ਦੀ  ਹੈ | ਇਸ ਸਬੰਧ ਵਿਚ ਪੁਲਸ  ਵੱਲੋਂ ਤਰਨਜੀਤ ਸਿੰਘ ਤੰਨਾ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਨਿੱਝਰਾਂ ਨੂੰ ਕੇਸ ਵਿਚ  ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ| ਪੁਲਸ ਨੇ ਕੇਸ ਦਰਜ  ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


Related News