ਕਾਰ ’ਚੋਂ 55 ਪੇਟੀਅਾਂ ਸ਼ਰਾਬ ਬਰਾਮਦ

Wednesday, Aug 22, 2018 - 01:17 AM (IST)

ਕਾਰ ’ਚੋਂ 55 ਪੇਟੀਅਾਂ ਸ਼ਰਾਬ ਬਰਾਮਦ

ਭਵਾਨੀਗਡ਼੍ਹ, (ਵਿਕਾਸ, ਅੱਤਰੀ)– ਭਵਾਨੀਗਡ਼੍ਹ ਪੁਲਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਕਾਰ ਨੂੰ ਕਬਜ਼ੇ ’ਚ ਲਿਆ ਹੈ ਜਦੋਂਕਿ ਕਾਰ ਚਾਲਕ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਮੁਖੀ ਭਵਾਨੀਗਡ਼੍ਹ ਪ੍ਰੋਬੇਸ਼ਨਲ ਡੀ. ਐੱਸ. ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਕਾਲਾਝਾਡ਼ ਚੌਕੀ ਦੇ ਇੰਚਾਰਜ ਏ. ਐੱਸ. ਆਈ. ਜਗਦੇਵ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਨਦਾਮਪੁਰ ਨੇਡ਼ੇ ਨਾਕਾਬੰਦੀ ਦੌਰਾਨ ਸਮਾਣਾ ਸਾਈਡ ਤੋਂ ਆਉਂਦੀ ਇਕ ਇਨੋਵਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ  ਚਾਲਕ ਪੁਲਸ ਨੂੰ ਦੇਖ ਕੇ  ਮੁਡ਼ਨ ਲੱਗਾ ਅਤੇ ਕਾਰ ਛੱਡ ਕੇ ਭੱਜਣ ’ਚ ਕਾਮਯਾਬ ਹੋ ਗਿਆ। ਪੁਲਸ ਨੂੰ ਤਲਾਸ਼ੀ ਦੌਰਾਨ ਕਾਰ ’ਚੋਂ 55 ਪੇਟੀਅਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਹੋਈ। ਥਾਣਾ ਮੁਖੀ ਗੋਰਸੀ ਨੇ ਦੱਸਿਆ ਕਿ ਪੁਲਸ ਨੇ ਬਰਾਮਦ ਸ਼ਰਾਬ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਮੁਕੱਦਮਾ ਦਰਜ ਕਰ ਕੇ ਫਰਾਰ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News