ਨਾਜਾਇਜ਼ ਸ਼ਰਾਬ ਦੀਆਂ 50 ਪੇਟੀਆਂ ਸਣੇ ਕਾਬੂ
Friday, Aug 10, 2018 - 01:46 AM (IST)

ਮÎਲੋਟ, (ਜੁਨੇਜਾ)-ਪੁਲਸ ਨੇ 50 ਪੇਟੀਆਂ ਸ਼ਰਾਬ ਨਾਲ ਭਰੀ ਇਕ ਗੱਡੀ ਨੂੰ ਚਾਲਕ ਸਮੇਤ ਕਾਬੂ ਕੀਤਾ ਹੈ। ਪੁਲਸ ਕਪਤਾਨ ਇਕਬਾਲ ਸਿੰਘ ਨੇ ਦੱਸਿਆ ਥਾਣਾ ਲੰਬੀ ਪੁਲਸ ਦੇ ਮੁੱਖ ਅਫ਼ਸਰ ਇੰਸਪੈਕਟਰ ਬੂਟਾ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਮਾਨਾਂ ਵਾਲੇ ਬੇਰੀਆਂ ਵਾਲੇ ਚੌਕ ਕੋਲ ਇਕ ਗੱਡੀ ਨੰਬਰ ਐੱਚ. ਆਰ. 72ਏ 8486 ਨੂੰ ਰੋਕਿਆ। ਪੁਲਸ ਵੱਲੋਂ ਚਾਲਕ ਦੀ ਸ਼ਨਾਖਤ ਵਿਨੋਦ ਕੁਮਾਰ ਵਾਸੀ ਪਿੰਡ ਭੋਟੀਆਂ ਜ਼ਿਲਾ ਫਤਿਹਾਬਾਦ ਵਜੋਂ ਹੋਈ। ਪੁਲਸ ਪਾਰਟੀ ਵੱਲੋਂ ਕੀਤੀ ਤਲਾਸ਼ੀ ਦੌਰਾਨ ਗੱਡੀ ’ਚੋਂ 50 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ। ਪੁਲਸ ਨੇ ਕਥਿਤ ਸਮੱਗਲਰ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕਿ ਪੰਜਾਬ ਵਿਚ ਸਮਗਲਿੰਗ ਕਰਦਾ ਸੀ। ਉਨ੍ਹਾਂ ਕਿਹਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਪੂਰੀ ਮੁਸ਼ਤੈਦ ਹੈ।