ਸ਼ਰਾਬ ਦੇ ਠੇਕੇ ''ਤੇ ਲੁਟੇਰਿਆਂ ਨੇ ਬੋਲਿਆ ਧਾਵਾ, ਚਲਾਈਆਂ ਗੋਲੀਆਂ

11/01/2019 12:44:36 PM

ਦਸੂਹਾ (ਝਾਵਰ) : ਥਾਣਾ ਦਸੂਹਾ ਦੇ ਪਿੰਡ ਆਲਮਪੁਰ ਵਿਖੇ ਸ਼ਰਾਬ ਦੇ ਠੇਕੇ 'ਤੇ ਬੀਤੀ ਰਾਤ ਲਗਭਗ 9.30 ਵਜੇ ਪੰਜ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਠੇਕੇ ਤੋਂ ਅਠਾਰਾਂ ਸੌ ਰੁਪਿਆ ਲੁੱਟ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰਿਆਂ ਨੇ ਜਾਂਦੇ ਸਮੇਂ ਠੇਕੇ ਦੇ ਕਰਿੰਦੇ ਰਜਤ 'ਤੇ ਫਾਇਰ ਵੀ ਕੀਤੇ, ਚੰਗੀ ਗੱਲ ਇਹ ਰਹੀ ਕਿ ਇਸ ਗੋਲੀਬਾਰੀ 'ਚ ਠੇਕੇ ਦਾ ਕਰਿੰਦੇ ਵਾਲ-ਵਾਲ ਬਚ ਗਿਆ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਅਨਿਲ ਭਨੋਟ ਅਤੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਫਿਲਹਾਲ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News