ਘਰ ''ਚੋਂ 27 ਹਜ਼ਾਰ ਮਿਲੀ ਲੀਟਰ ਨਜਾਇਜ਼ ਸ਼ਰਾਬ ਬਰਾਮਦ
Tuesday, Apr 23, 2019 - 05:17 PM (IST)

ਦੀਨਾਨਗਰ (ਕਪੂਰ) : ਦੀਨਾਨਗਰ ਪੁਲਸ ਨੇ ਘਰ ਵਿਚ ਛਾਪਾ ਮਾਰ ਕੇ 27 ਹਜ਼ਾਰ ਮਿਲੀ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮੁਲਜ਼ਮਾਂ ਵਿਰੁੱਧ 61.1.14 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ। ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਬਲਦੇਵ ਸਿੰਘ ਨੇ ਰੀਟਾ ਪਤਨੀ ਬਨਾਰਸੀ ਦਾਸ ਡੀਡਾ ਸਾਂਸੀਆਂ ਦੇ ਘਰ ਛਾਪਾ ਮਾਰਿਆ ਤਾਂ ਰੀਟਾ ਪੁਲਸ ਨੂੰ ਦੇਖ ਕੇ ਭੱਜ ਨਿਕਲੀ ਅਤੇ ਘਰ ਵਿਚ ਰੱਖੇ ਇਕ ਪਲਾਸਟਿਕ ਦੇ ਕੇਨ ਤੋਂ 27 ਹਜ਼ਾਰ ਮਿਲੀ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤਾ ਹੈ।