ਸ਼ਰਾਬ ਦੇ ਮਾਮਲੇ ''ਚ ਗ੍ਰਿਫਤਾਰ ਮੁੱਖ ਕਾਰੋਬਾਰੀ ਆਨੰਦ ਕਾਂਸਲ ਇਕ ਦਿਨ ਦੇ ਪੁਲਸ ਰਿਮਾਂਡ ''ਤੇ

06/06/2020 10:02:31 AM

ਅਬੋਹਰ (ਜ. ਬ.): ਭੀਮ ਹੱਤਿਆਕਾਂਡ 'ਚ ਸਜ਼ਾ ਕੱਟ ਰਹੇ ਸ਼ਿਵਲਾਲ ਡੋਡਾ ਦੇ ਕਰੀਬੀ ਆਨੰਦ ਕਾਂਸਲ ਨੂੰ ਬਹਾਵਵਾਲਾ ਥਾਣਾ ਪੁਲਸ ਨੇ ਸ਼ਰਾਬ ਤੱਸਕਰ ਦੇ ਦੋਸ਼ 'ਚ ਕਾਬੂ ਕਰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਕਾਬਿਲੇ ਗੌਰ ਹੈ ਕਿ ਉਪਮੰਡਲ ਦੇ ਥਾਣਾ ਬਹਾਵਵਾਲਾ ਥਾਣੇ ਦੀ ਪੁਲਸ ਵਲੋਂ 25 ਮਈ ਨੂੰ ਦਰਜ ਕੀਤੇ ਗਏ ਇਕ ਮੁਕੱਦਮੇ 'ਚ ਆਨੰਦ ਕਾਂਸਲ ਨੂੰ ਕਾਬੂ ਕੀਤਾ ਸੀ।

ਜਾਣਕਾਰੀ ਮੁਤਾਬਕ ਬੀਤੀ ਦਿਨੀਂ ਥਾਣਾ ਬਹਾਵਵਾਲਾ ਦੀ ਪੁਲਸ ਨੇ ਪਿੰਡ ਰਾਜਾਂਵਾਲੀ ਤੋਂ ਭਾਰੀ ਮਾਤਰਾ 'ਚ ਸ਼ਰਾਬ ਨਾਲ ਭਰੀ ਇਕ ਸੈਂਟਰੋਂ ਕਾਰ ਨੂੰ ਕਬਜੇ 'ਚ ਲਿਆ ਸੀ। ਪੁਲਸ ਨੇ ਇਸ ਮਾਮਲੇ 'ਚ ਰਾਜਾਵਾਲੀ ਵਾਸੀ ਭਾਨੀ ਭਾਟੀ ਨਾਮਕ ਨੌਜਵਾਨ ਨੂੰ ਨਾਮਜ਼ਦ ਕੀਤੀ ਸੀ, ਜੋ ਕਿ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ ਸੀ। ਇਸ ਮਾਮਲੇ 'ਚ ਬਰਾਮਦ ਕੀਤੀ ਗਈ ਸ਼ਰਾਬ ਰਾਜਸਥਾਨ ਤੋਂ ਆਈ ਸੀ। ਪੁਲਸ ਵੱਲੋਂ ਕੀਤੀ ਗਈ ਜਾਂਚ 'ਚ ਸ਼ਰਾਬ ਕਾਰੋਬਾਰੀ ਅਤੇ ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਆਨੰਦ ਕਾਂਸਲ ਦੀ ਪੀਬੀ 22 ਹਜਾਰ ਆਰ 3001 ਨੰਬਰ ਵਾਲੀ ਹੋਂਡਾ ਸਿਟੀ ਕਾਰ ਦੀ ਭੂਮਿਕਾ 'ਤੇ ਨਜ਼ਰ ਆਈ। ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਸ਼ਰਾਬ ਤੋਂ ਭਰੀ ਸੈਂਟਰੋਂ ਕਾਰ ਨੂੰ ਉਕਤ ਹੌਂਡਾ ਸਿਟੀ ਕਾਰ ਨੂੰ ਆਨੰਦ ਕਾਂਸਲ ਦੀ ਕਾਰ ਐਸਕੋਰਟ ਕਰ ਰਹੀ ਸੀ। ਜਾਂਚ ਦੇ ਬਾਅਦ ਪੁਲਸ ਨੇ ਬੀਤੇ ਦਿਨ ਦੁਪਹਿਰ ਆਨੰਦ ਕਾਂਸਲ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਅੱਜ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਦਲੀਪ ਕੁਮਾਰ ਦੀ ਅਦਾਲਤ 'ਚ ਪੇਸ਼ ਹੋਏ ਜਾਂਚ ਅਧਿਕਾਰੀ ਨੇ ਆਨੰਦ ਕਾਂਸਲ ਨੂੰ 5 ਦਿਨ ਦੇ ਪੁਲਸ ਰਿਮਾਂਡ 'ਤੇ ਸੌਂਪਣ ਦੀ ਅਪੀਲ ਕੀਤੀ। ਅਦਾਲਤ ਨੇ ਆਨੰਦ ਕਾਂਸਲ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਕਾਬਿਲੇ ਗੌਰ ਹੈ ਕਿ ਆਨੰਦ ਕਾਂਸਲ ਕੁਝ ਸਾਲਾਂ ਤੋਂ ਸ਼ਰਾਬ ਠੇਕੇਦਾਰੀ ਦਾ ਕੰਮ ਕਰਦਾ ਹੈ। ਉਥੇ ਆਨੰਦ ਕਾਂਸਲ ਨੇ ਦੱਸਿਆ ਕਿ ਕਿ ਉਸਨੂੰ ਨਜਾਇਜ ਤੌਰ 'ਤੇ ਫਸਾਇਆ ਗਿਆ ਹੈ।


Shyna

Content Editor

Related News