ਪਿੰਡ ''ਚ ਚੱਲ ਰਹੀ ਸ਼ਰਾਬ ਦੀ ਨਾਜਾਇਜ਼ ਫੈਕਟਰੀ ਦਾ ਪਰਦਾਫਾਸ਼

Friday, Feb 14, 2020 - 02:36 PM (IST)

ਪਿੰਡ ''ਚ ਚੱਲ ਰਹੀ ਸ਼ਰਾਬ ਦੀ ਨਾਜਾਇਜ਼ ਫੈਕਟਰੀ ਦਾ ਪਰਦਾਫਾਸ਼

ਲੁਧਿਆਣਾ (ਨਰਿੰਦਰ) : ਮੁੱਲਾਂਪੁਰ ਦਾਖਾਂ ਦੇ ਪਿੰਡ ਖੰਡੂਰ 'ਚ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਐਕਸਾਈਜ਼ ਵਿਭਾਗ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਅਸਲ 'ਚ ਇੱਥੇ ਇਕ ਵਿਅਕਤੀ ਦੇ ਘਰ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕਿ ਬ੍ਰੈਂਡਿਡ ਸ਼ਰਾਬ ਦੀਆਂ ਬੋਤਲਾਂ 'ਚ ਭਰੀ ਜਾਂਦੀ ਸੀ ਅਤੇ ਫਿਰ ਸੀਲ ਲਾ ਕੇ ਮਹਿੰਗੇ ਭਾਅ 2500 ਤੋਂ 5000 ਰੁਪਏ 'ਚ ਵੇਚੀ ਜਾਂਦੀ ਸੀ। ਪੁਲਸ ਨੇ ਮੌਕੇ 'ਤੇ 600 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਅਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਦੀਆਂ 138 ਖਾਲੀ ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News