ਪੁਲਸ ਨੂੰ ਦੇਖ ਸਮੱਗਲਰ ਨਾਜਾਇਜ਼ ਸ਼ਰਾਬ ਨਾਲ ਲੱਦੀ ਗੱਡੀ ਛੱਡ ਕੇ ਫਰਾਰ

Sunday, Feb 18, 2018 - 06:30 AM (IST)

ਪੁਲਸ ਨੂੰ ਦੇਖ ਸਮੱਗਲਰ ਨਾਜਾਇਜ਼ ਸ਼ਰਾਬ ਨਾਲ ਲੱਦੀ ਗੱਡੀ ਛੱਡ ਕੇ ਫਰਾਰ

ਲੁਧਿਆਣਾ(ਪੰਕਜ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵਲੋਂ ਲਾਏ ਨਾਕੇ ਸ਼ਰਾਬ ਸਮੱਗਲਰਾਂ ਲਈ ਮੁਸੀਬਤ ਸਾਬਿਤ ਹੋ ਰਹੇ ਹਨ। ਤਿੰਨ ਦਿਨ ਪਹਿਲਾਂ ਸਪੈਸ਼ਲ ਸੈੱਲ ਵਲੋਂ ਚੋਣਾਂ ਲਈ ਲਿਆਂਦੀ ਨਾਜਾਇਜ਼ ਸ਼ਰਾਬ ਦੀ ਖੇਪ ਦੀ ਬਰਾਮਦਗੀ ਉਪਰੰਤ ਸ਼ਨੀਵਾਰ ਨੂੰ ਦੁੱਗਰੀ ਪੁਲਸ ਵੱਲੋਂ ਇਕ ਵਾਰ ਫਿਰ ਨਾਕਾਬੰਦੀ ਦੌਰਾਨ ਸ਼ਰਾਬ ਨਾਲ ਲੱਦੀ ਕਾਰ ਕਾਬੂ ਕਰਨ ਦਾ ਸਮਾਚਾਰ ਹੈ, ਜਿਸ ਨੂੰ ਸਮੱਗਲਰ ਛੱਡ ਕੇ ਫਰਾਰ ਹੋ ਗਿਆ। ਸ਼ਨੀਵਾਰ ਨੂੰ ਦੁੱਗਰੀ ਪੁਲਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਸ਼ਰਾਬ ਦੀ ਸਪਲਾਈ ਕਰਨ ਆ ਰਹੇ ਸਮੱਗਲਰ ਪੁਲਸ ਨੂੰ ਦੇਖ ਕੇ ਕਾਰ ਛੱਡ ਕੇ ਫਰਾਰ ਹੋ ਗਿਆ। ਕਾਰ ਦੀ ਤਲਾਸ਼ੀ ਲੈਣ 'ਤੇ 24 ਪੇਟੀਆਂ ਦੇਸੀ ਸ਼ਰਾਬ ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਰ ਛੱਡ ਕੇ ਫਰਾਰ ਹੋਏ ਸਮੱਗਲਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰ 'ਚੋਂ ਕਿਸੇ ਤਰ੍ਹਾਂ ਦਾ ਕੋਈ ਕਾਗਜ਼ਾਤ ਨਹੀਂ ਬਰਾਮਦ ਹੋਇਆ। ਪੁਲਸ ਡੀ. ਟੀ. ਓ. ਦਫਤਰ ਨਾਲ ਸੰਪਰਕ ਕਰ ਕੇ ਕਾਰ ਦੇ ਨੰਬਰ ਦੇ ਆਧਾਰ 'ਤੇ ਕਾਰ ਮਾਲਕ ਦੀ ਪਛਾਣ ਕਰਨ ਦੀ ਤਿਆਰੀ 'ਚ ਹੈ। ਇਹ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਾਰ 'ਤੇ ਲੱਗੀ ਨੰਬਰ ਪਲੇਟ ਜਾਅਲੀ ਨਾ ਹੋਵੇ।


Related News