ਪੰਜਾਬ 'ਚ ਜਬਰ-ਜ਼ਿਨਾਹ ਦੇ ਕੇਸਾਂ ਬਾਰੇ ਸਾਹਮਣੇ ਆਈ ਇਹ ਰਿਪੋਰਟ, ਅੰਕੜਿਆਂ ਨੇ ਚਿੰਤਾ 'ਚ ਪਾਏ ਲੋਕ
Tuesday, Dec 05, 2023 - 01:28 PM (IST)
ਚੰਡੀਗੜ੍ਹ : ਪੰਜਾਬ ਸਣੇ ਪੂਰੇ ਦੇਸ਼ ਦੇ ਸੂਬਿਆਂ ਦੇ ਹਾਲਾਤ ਬਾਰੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਇਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਦੇ ਅੰਕੜਿਆਂ ਨੇ ਲੋਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਹਾਲਾਂਕਿ ਇਸ ਨਾਲ ਥੋੜ੍ਹੀ ਰਾਹਤ ਵੀ ਮਿਲੀ ਹੈ। ਇਸ ਰਿਪੋਰਟ ਮੁਤਾਬਕ ਪੰਜਾਬ 'ਚ ਜਬਰ-ਜ਼ਿਨਾਹ ਦੇ ਮਾਮਲਿਆਂ 'ਚ 10.80 ਫ਼ੀਸਦੀ ਦਾ ਵਾਧਾ ਹੋਇਆ ਹੈ। ਸਾਲ 2021 'ਚ ਜਬਰ-ਜ਼ਿਨਾਹ ਦੇ 464 ਕੇਸਾਂ ਦੇ ਮੁਕਾਬਲੇ ਸਾਲ 2022 'ਚ 517 ਕੇਸ ਦਰਜ ਹੋਏ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੁੱਲ ਮਾਮਲਿਆਂ 'ਚੋਂ 514 ਜਬਰ-ਜ਼ਿਨਾਹ ਪੀੜਤਾਂ ਦੀ ਜਾਣ-ਪਛਾਣ ਵਾਲੇ ਹੀ ਦੋਸ਼ੀ ਸਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਸ Report 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ
ਇਸ ਦਾ ਮਤਲਬ ਹੈ ਕਿ 99.4 ਫ਼ੀਸਦੀ ਮਾਮਲਿਆਂ 'ਚ ਪੀੜਤਾ ਜਬਰ-ਜ਼ਿਨਾਹ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇਸ ਦੇ ਮੁਕਾਬਲੇ ਗੁਆਂਢੀ ਸੂਬੇ ਹਰਿਆਣਾ 'ਚ 1786 ਔਰਤਾਂ ਨਾਲ ਜਬਰ-ਜ਼ਿਨਾਹ ਹੋਇਆ, ਜੋ ਕਿ ਪੰਜਾਬ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ ਪੰਜਾਬ 'ਚ ਸਾਲ 2022 ਦੌਰਾਨ 670 ਕਤਲ ਦੇ ਕੇਸ ਦਰਜ ਹੋਏ ਹਨ ਅਤੇ ਸਾਲ 2021 ਦੇ ਮੁਕਾਬਲੇ ਇਨ੍ਹਾਂ 'ਚ 7.6 ਫ਼ੀਸਦੀ ਦੀ ਕਮੀ ਆਈ ਹੈ, ਜੋ ਕਿ ਥੋੜ੍ਹੀ ਰਾਹਤ ਵਾਲੀ ਗੱਲ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਣੇਗਾ ED ਦਾ ਵੱਡਾ ਦਫ਼ਤਰ, ਮੁਲਾਜ਼ਮਾਂ ਦੇ ਰਹਿਣ ਲਈ ਬਣਾਏ ਜਾਣਗੇ ਫਲੈਟ
ਇਸ ਦੇ ਨਾਲ ਹੀ ਚੋਰੀ ਦੀਆਂ ਵਾਰਦਾਤਾਂ 'ਚ ਵੀ ਇਕ ਫ਼ੀਸਦੀ ਤੋਂ ਵੀ ਘੱਟ ਵਾਧਾ ਹੋਇਆ ਹੈ। ਸਾਲ 2021 'ਚ ਸੂਬੇ 'ਚ ਚੋਰੀ ਦੇ 8492 ਅਤੇ 2022 'ਚ 8418 ਮਾਮਲੇ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਸੂਬੇ 'ਚ ਸਾਲ 2022 ਦੌਰਾਨ ਸਾਈਬਰ ਅਪਰਾਧ ਦੇ 697 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਸਾਲ 2021 'ਚ ਇਹ ਅੰਕੜਾ ਸਿਰਫ 551 ਸੀ। ਇਕ ਸਾਲ 'ਚ ਕਰੀਬ 23 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦੋਂ ਕਿ ਸਾਲ 2020 'ਚ ਸਾਈਬਰ ਕ੍ਰਾਈਮ ਦੇ ਸਿਰਫ 378 ਕੇਸ ਦਰਜ ਹੋਏ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8