ਪੰਜਾਬ ਦੇ ਸਿਹਤ ਕੇਂਦਰਾਂ ਦੀ ਚਿੰਤਾਜਨਕ ਹਾਲਤ, ਰਾਸ਼ਟਰੀ ਮਾਪਦੰਡਾਂ 'ਤੇ ਨਹੀਂ ਉਤਰੇ ਪੂਰੇ

Saturday, Feb 21, 2026 - 02:42 PM (IST)

ਪੰਜਾਬ ਦੇ ਸਿਹਤ ਕੇਂਦਰਾਂ ਦੀ ਚਿੰਤਾਜਨਕ ਹਾਲਤ, ਰਾਸ਼ਟਰੀ ਮਾਪਦੰਡਾਂ 'ਤੇ ਨਹੀਂ ਉਤਰੇ ਪੂਰੇ

ਚੰਡੀਗੜ੍ਹ : ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਇੱਕ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇੰਡੀਅਨ ਪਬਲਿਕ ਹੈਲਥ ਸਟੈਂਡਰਡਜ਼ (IPHS) ਵਲੋਂ ਨਿਰਧਾਰਤ 80 ਫ਼ੀਸਦੀ ਦੇ ਮਾਪਦੰਡਾਂ ਨੂੰ ਪੂਰਾ ਕਰਨ 'ਚ ਸੂਬੇ ਦੇ ਕਰੀਬ ਅੱਧੇ ਸਿਹਤ ਕੇਂਦਰ ਨਾਕਾਮ ਰਹੇ ਹਨ। ਹਾਲ ਹੀ 'ਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੁਲਾਂਕਣ ਕੀਤੇ ਗਏ 3,699 ਸਿਹਤ ਕੇਂਦਰਾਂ 'ਚੋਂ ਸਿਰਫ 52.5 ਫ਼ੀਸਦੀ ਹੀ ਮਾਪਦੰਡਾਂ ਦੇ ਅਨੁਕੂਲ ਪਾਏ ਗਏ ਹਨ। ਸਭ ਤੋਂ ਮਾੜੀ ਹਾਲਤ ਬੁਨਿਆਦੀ ਢਾਂਚੇ, ਜਾਂਚ ਸਹੂਲਤਾਂ (ਡਾਇਗਨੌਸਟਿਕਸ) ਅਤੇ ਦਵਾਈਆਂ ਦੀ ਉਪਲੱਬਧਤਾ 'ਚ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : CBSE ਨੇ ਬੋਰਡ ਪ੍ਰੀਖਿਆਵਾਂ ਵਿਚਾਲੇ ਜਾਰੀ ਕੀਤਾ ALERT, 10ਵੀਂ ਤੇ 12ਵੀਂ ਦੇ ਵਿਦਿਆਰਥੀ ਰਹਿਣ ਸਾਵਧਾਨ
ਜ਼ਿਲ੍ਹਾ ਪੱਧਰੀ ਹਸਪਤਾਲਾਂ ਦੀ ਹਾਲਤ ਚਿੰਤਾਜਨਕ
ਰਿਪੋਰਟ ਮੁਤਾਬਕ ਉੱਚ ਪੱਧਰੀ ਸਿਹਤ ਸਹੂਲਤਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ 'ਤੋਂ ਸਿਰਫ ਇਕ (4.3 ਫ਼ੀਸਦੀ) ਹੀ ਮਾਪਦੰਡਾਂ 'ਤੇ ਖ਼ਰਾ ਉਤਰਿਆ ਹੈ। ਜ਼ਿਲ੍ਹਾ ਵਾਰ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰੋਪੜ 64.2 ਫ਼ੀਸਦੀ ਅਨੁਕੂਲਤਾ ਨਾਲ ਸਭ ਤੋਂ ਅੱਗੇ ਹੈ, ਜਦੋਂ ਕਿ ਕਪੂਰਥਲਾ 41.4 ਫ਼ੀਸਦੀ ਦੇ ਨਾਲ ਸਭ ਤੋਂ ਹੇਠਲੇ ਪੱਧਰ 'ਤੇ ਹੈ। ਲੁਧਿਆਣਾ (45.8 ਫ਼ੀਸਦੀ), ਪਟਿਆਲਾ (46 ਫ਼ੀਸਦੀ) ਅਤੇ ਅੰਮ੍ਰਿਤਸਰ (47.4 ਫ਼ੀਸਦੀ) ਵਰਗੇ ਵੱਡੇ ਜ਼ਿਲ੍ਹੇ ਵੀ 50 ਫ਼ੀਸਦੀ ਦੀ ਦਰ ਤੋਂ ਹੇਠਾਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਪਾਵਰਕਾਮ ਨੇ ਲਿਆ ਸਖ਼ਤ ਐਕਸ਼ਨ, ਹੁਣ ਬਿਜਲੀ ਬਿੱਲ...
ਰਾਸ਼ਟਰੀ ਰੈਂਕਿੰਗ 'ਚ ਪੰਜਾਬ ਪੰਜਵੇਂ ਸਥਾਨ 'ਤੇ 
ਪੰਜਾਬ ਰਾਸ਼ਟਰੀ ਪੱਧਰ 'ਤੇ ਸਿਹਤ ਸਹੂਲਤਾਂ 'ਚ ਪੰਜਵੇਂ ਸਥਾਨ 'ਤੇ ਹੈ। ਦੇਸ਼ ਭਰ 'ਚ 73 ਫ਼ੀਸਦੀ ਅਨੁਕੂਲਤਾ ਦੇ ਨਾਲ ਆਂਧਰਾ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ, ਜਿਸ ਤੋਂ ਬਾਅਦ ਤੇਲੰਗਾਨਾ, ਤਾਮਿਲਨਾਡੂ ਅਤੇ ਮਹਾਰਾਸ਼ਟਰ ਦਾ ਨੰਬਰ ਆਉਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News