ਅਕਾਲੀ ਵਰਕਰਾਂ ਤੇ ਹੋਏ ਪਰਚਿਆਂ ਨੂੰ ਕਿਹਾ ਝੂਠੇ ਮਾਮਲੇ ਹੋਏ ਦਰਜ: ਰੋਜ਼ੀ ਬਰਕੰਦੀ

Tuesday, Feb 16, 2021 - 05:39 PM (IST)

ਅਕਾਲੀ ਵਰਕਰਾਂ ਤੇ ਹੋਏ ਪਰਚਿਆਂ ਨੂੰ ਕਿਹਾ ਝੂਠੇ ਮਾਮਲੇ ਹੋਏ ਦਰਜ: ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਦੌਰਾਨ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਤੇ ਹੋਏ ਪਰਚਿਆਂ ਨੂੰ ਅਕਾਲੀ ਵਿਧਾਇਕ ਰੋਜੀ ਬਰਕੰਦੀ ਨੇ ਝੂਠਾ ਤੇ ਬੇ-ਬੁਨਿਆਦ ਦੱਸਿਆ ਹੈ। ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀਆਂ ਚੋਣਾਂ ਦੌਰਾਨ ਹੋਈਆ ਘਟਨਾਵਾਂ ਦੇ ਮਾਮਲੇ ’ਚ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਵਰਕਰਾਂ ਤੇ 307 ਦੇ ਦਰਜ ਕੀਤੇ ਮਾਮਲਿਆਂ ਨੂੰ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਝੂਠਾ ਤੇ ਬੇ-ਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਰਕਰਾਂ ਦਾ ਲੜਾਈ ਨਾਲ ਦੂਰ ਦਾ ਸਬੰਧ ਨਹੀਂ ਸੀ, ਉਨ੍ਹਾਂ ਨੂੰ ਵੀ 307 ਦੇ ਮਾਮਲੇ ’ਚ ਰੱਖਿਆ ਗਿਆ। ਇਕ ਉਮੀਦਵਾਰ ’ਤੇ ਕਿਡਨੈਪ ਦਾ ਮਾਮਲਾ ਦਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ

ਵਾਰਡ 7 ਤੋਂ ਅਕਾਲੀ ਉਮੀਦਵਾਰ ਰੁਪਿੰਦਰ ਬੱਤਰਾ ਦੇ ਪਤੀ ਅਤੇ ਬੇਟਿਆਂ ਤੇ 307 ਦਾ ਮਾਮਲਾ ਦਰਜ ਕਰ ਦਿਤਾ ਗਿਆ। ਇਸ ਮੌਕੇ ਹਰਪਾਲ ਸਿੰਘ ਬੇਦੀ ਦੇ ਪਰਿਵਾਰਕ ਮੈਂਬਰਾਂ ਅਤੇ ਰੁਪਿੰਦਰ ਬੱਤਰਾ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ। ਰੋਜੀ ਬਰਕੰਦੀ ਨੇ ਕਿਹਾ ਕਿ ਹੁਣ ਪੁਲਸ ਉਨ੍ਹਾਂ ਅਕਾਲੀ ਵਰਕਰਾਂ ਨੂੰ ਧਮਕਾ ਰਹੀ ਜਿਨ੍ਹਾਂ ਪੋਲਿੰਗ ਏਜੰਟ ਵਜੋਂ ਗਿਣਤੀ ’ਚ ਬੈਠਣਾ ਹੈ। ਰੋਜੀ ਬਰਕੰਦੀ ਨੇ ਦੱਸਿਆ ਕਿ ਵਾਰਡ ਨੰਬਰ 18 ਤੋਂ ਅਕਾਲੀ ਉਮੀਦਵਾਰ ਟੇਕ ਚੰਦ ਬੱਤਰਾ ਅਤੇ ਉਸਦੇ ਬੇਟਿਆਂ ਤੇ ਕਿਡਨੈਪ ਦਾ ਮਾਮਲਾ ਦਰਜ ਕੀਤਾ ਗਿਆ, ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਰੁਪਿੰਦਰ ਬੱਤਰਾ ਦੇ ਪਤੀ ਅਤੇ ਬੇਟਿਆਂ ਤੇ 307 ਦਾ ਮਾਮਲਾ ਦਰਜ ਕੀਤਾ ਗਿਆ, ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਦੀ ਹੋਈ ਕੁੱਟਮਾਰ ਦੇ ਮਾਮਲੇ ’ਚ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਅਤੇ ਉਹਨਾਂ ਦੇ ਬੇਟੇ ਅਭਿਜੀਤ ਸਿੰਘ ਦੇ ਨਾਮ ਕਥਿਤ ਤੌਰ ਤੇ ਨਾਜਾਇਜ਼ ਪਾਏ ਗਏ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ


author

Shyna

Content Editor

Related News