ਅਕਾਲੀ ਵਿਧਾਇਕ ਐੱਨ. ਕੇ. ਸ਼ਰਮਾ ਖਿਲਾਫ਼ ਪਟੀਸ਼ਨ ਖਾਰਜ
Friday, Sep 27, 2019 - 10:12 AM (IST)

ਚੰਡੀਗੜ੍ਹ (ਹਾਂਡਾ) : ਡੇਰਾਬਸੀ ਤੋਂ ਅਕਾਲੀ ਦਲ ਦੇ ਵਿਧਾਇਕ ਐੱਨ. ਕੇ. ਸ਼ਰਮਾ ਦੀ ਚੋਣ ਨੂੰ ਚੁਣੌਤੀ ਦਿੰਦਿਆਂ ਕਾਂਗਰਸੀ ਉਮੀਦਵਾਰ ਦੀਪੇਂਦਰ ਢਿੱਲੋਂ ਵਲੋਂ ਦਾਖਲ ਇਲੈਕਸ਼ਨ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਜਿਸ ਗਰਾਊਂਡ 'ਤੇ ਪਟੀਸ਼ਨ ਦਾਖਲ ਕੀਤੀ ਗਈ ਸੀ, ਉਸ ਨੂੰ ਅਦਾਲਤ ਨੇ ਸੁਣਵਾਈ ਦੌਰਾਨ ਨਾਕਾਫ਼ੀ ਦੱਸਿਆ। ਢਿੱਲੋਂ ਨੇ ਪਟੀਸ਼ਨ ਦਾ ਆਧਾਰ ਐੱਨ.ਕੇ. ਸ਼ਰਮਾ ਵਲੋਂ ਨਾਮੀਨੇਸ਼ਨ ਸਮੇਂ ਦਿੱਤੇ ਗਏ ਐਫੀਡੇਵਿਟ ਨੂੰ ਬਣਾਇਆ ਸੀ, ਜਿਸ ਨਾਲ ਸ਼ਰਮਾ ਨੇ ਆਪਣੇ ਹਿੱਸੇ ਵਾਲੀ ਕੰਪਨੀ ਦੇ ਐਸੇਟਸ ਨਹੀਂ ਲਾਏ ਸਨ। ਦੂਸਰਾ ਆਧਾਰ ਡੇਰਾ ਸੱਚਾ ਸੌਦਾ ਨਾਲ ਸਬੰਧ ਰੱਖਣ ਵਾਲੇ ਡੇਰਾ ਪ੍ਰੇਮੀਆਂ ਨੂੰ ਵਰਗਲਾ ਕੇ ਵੋਟ ਲੈਣ ਨੂੰ ਬਣਾਇਆ ਗਿਆ ਸੀ।