ਅਹਿਮ ਖ਼ਬਰ : ਲੁਧਿਆਣਾ 'ਚ Income tax ਦੀ ਛਾਪੇਮਾਰੀ ਦੌਰਾਨ ਵਿਗੜੀ ਅਕਾਲੀ ਆਗੂ ਦੀ ਸਿਹਤ

Friday, Sep 29, 2023 - 11:25 AM (IST)

ਅਹਿਮ ਖ਼ਬਰ : ਲੁਧਿਆਣਾ 'ਚ Income tax ਦੀ ਛਾਪੇਮਾਰੀ ਦੌਰਾਨ ਵਿਗੜੀ ਅਕਾਲੀ ਆਗੂ ਦੀ ਸਿਹਤ

ਲੁਧਿਆਣਾ (ਵੈੱਬ ਡੈਸਕ, ਸੇਠੀ) : ਲੁਧਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਦੇ ਘਰ ਪਿਛਲੇ 3 ਦਿਨਾਂ ਤੋਂ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਇਸ ਦੌਰਾਨ ਦੇਰ ਰਾਤ ਵਿਪਨ ਸੂਦ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਆਮਦਨ ਟੈਕਸ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਨੂੰ ਤੁਰੰਤ ਡੀ. ਐੱਮ. ਸੀ. ਹੀਰੋ ਹਾਰਟ ਹਸਪਤਾਲ ਦਾਖ਼ਲ ਕਰਾਇਆ ਗਿਆ ਅਤੇ ਦੇਰ ਰਾਤ ਹਸਪਤਾਲ ਤੋਂ ਘਰ ਲਿਆਂਦਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀਆਂ ਮੰਡੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਕਿਸਾਨਾਂ ਨੂੰ ਹੋਣ ਵਾਲੀ ਹੈ ਔਖ

ਜਾਣਕਾਰੀ ਮੁਤਾਬਕ ਬੀਤੀ ਦੇਰ ਆਮਦਨ ਟੈਕਸ ਵਿਭਾਗ ਦੀ ਟੀਮ ਵਿਪਨ ਸੂਦ ਨੂੰ ਹਸਪਤਾਲ ਤੋਂ ਘਰ ਲੈ ਆਈ ਸੀ। ਇਸ ਮਗਰੋਂ ਟੀਮ ਨੇ ਚਾਰਜਸ਼ੀਟ 'ਤੇ ਕਾਕਾ ਦੇ ਦਸਤਖ਼ਤ ਲਏ ਅਤੇ ਘਰੋਂ ਰਵਾਨਾ ਹੋ ਗਈ।

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਮਗਰੋਂ ਸੁਖਪਾਲ ਖਹਿਰਾ ਨੂੰ ਲੈ ਕੇ ਵੱਡੇ ਖ਼ੁਲਾਸੇ, ਪੁਲਸ ਚਾਰਜਸ਼ੀਟ 'ਚ ਖੁੱਲ੍ਹਿਆ ਸਾਰਾ ਕੱਚਾ ਚਿੱਠਾ

ਜਾਣਕਾਰੀ ਮੁਤਾਬਕ ਵਿਪਨ ਕਾਕਾ ਕਰੀਬ 3 ਘੰਟੇ ਦੇ ਕਰੀਬ ਚੈੱਕਅਪ ਲਈ ਡੀ. ਐੱਮ. ਸੀ. ਦੇ ਅਮਰਜੈਂਸੀ 'ਚ ਰਹੇ ਅਤੇ ਹਸਪਤਾਲ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਮਦਨ ਟੈਕਸ ਵਿਭਾਗ ਦੀ ਟੀਮ ਉਨ੍ਹਾਂ ਨੂੰ ਘਰ ਲੈ ਆਈ। ਇਸ ਛਾਪੇਮਾਰੀ ਤੋਂ ਬਾਅਦ ਟੀਮ ਦੇ ਹੱਥ ਕੀ ਕੁੱਝ ਲੱਗਿਆ ਹੈ, ਇਸ ਦਾ ਖ਼ੁਲਾਸਾ ਵਿਭਾਗ ਵੱਲੋਂ ਨਹੀਂ ਕੀਤਾ ਗਿਆ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News