ਕਾਰ-ਟਰੱਕ ਦੀ ਟੱਕਰ ''ਚ ਅਕਾਲੀ ਆਗੂ ਮੱਕੜ ਸਮੇਤ 5 ਜ਼ਖਮੀ

02/28/2018 6:31:47 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਅੱਜ ਸਵੇਰੇ ਫਗਵਾੜਾ-ਗੁਰਾਇਆ ਸੜਕ 'ਤੇ ਪਿੰਡ ਜਮਾਲਪੁਰ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਅੱਗੇ ਜਾ ਰਹੇ ਟਰੱਕ 'ਚ ਵੱਜਣ ਕਾਰਨ ਜਲੰਧਰ ਦੇ ਪ੍ਰਮੁੱਖ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸਮੇਤ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਥੋਂ ਦੇ ਹਸਪਤਾਲ 'ਚ ਮੁਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਦੇ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਕੜ ਆਪਣੀ ਪਤਨੀ ਉਪਿੰਦਰਜੀਤ ਕੌਰ ਸਮੇਤ ਆਸਟ੍ਰੇਲੀਆ ਤੋਂ ਵਾਪਸ ਆਏ ਸਨ। ਉਨ੍ਹਾਂ ਦੀ ਕਾਰ 'ਚ ਡਰਾਈਵਰ ਅਤੇ ਗੰਨਮੈਨ ਉਨ੍ਹਾਂ ਨੂੰ ਦਿੱਲੀ ਤੋਂ ਲੈ ਕੇ ਵਾਪਸ ਆ ਰਹੇ ਸਨ। ਜਦੋਂ ਉਹ ਉਕਤ ਥਾਂ 'ਤੇ ਪੁੱਜੇ ਤਾਂ  ਡਰਾਈਵਰ ਦੀ ਅੱਖ ਲੱਗਣ ਕਾਰਨ ਕਾਰ ਟਰੱਕ 'ਚ ਜਾ ਵਜੀ। ਸਰਬਜੀਤ ਸਿੰਘ ਮੱਕੜ ਸਮੇਤ ਉਪਿੰਦਰਜੀਤ ਕੌਰ, ਮੱਕੜ, ਸੁਖਦੇਵ ਸਿੰਘ ਔਜਲਾ, ਕੁਲਦੀਪ ਸਿੰਘ ਗੰਨਮੈਨ ਤੇ ਡਰਾਈਵਰ ਵੀ ਜ਼ਖਮੀ ਹੋ ਗਏ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਿਟੀ ਭਰਤ ਮਸੀਹ, ਅਰਬਨ ਅਸਟੇਟ ਚੌਕੀ ਇੰਚਾਰਜ ਮੁਖਤਿਆਰ ਸਿੰਘ ਮੌਕੇ 'ਤੇ ਪੁੱਜੇ। ਹਸਪਤਾਲ ਦੇ ਡਾ. ਸਤਨਾਮ ਸਿੰਘ ਪਰਮਾਰ ਅਨੁਸਾਰ ਮੱਕੜ ਦੇ ਚੂਲ੍ਹੇ 'ਤੇ ਸੱਟ ਲੱਗੀ ਹੈ। 


Related News