ਅਕਾਲੀ ਆਗੂ ''ਤੇ ਹਮਲਾ, ਚੱਲੀ ਗੋਲੀ

09/18/2017 8:06:15 PM

ਮੱਖੂ (ਵਾਹੀ) : ਮੱਖੂ ਸ਼ਹਿਰ ਦੇ ਵਾਰਡ ਨੰ : 13 ਦੀ ਅਕਾਲੀ ਦਲ ਦੀ ਮਹਿਲਾ ਕੌਸਲਰ ਸਰਬਜੀਤ ਕੌਰ ਦੇ ਪਤੀ ਕਾਰਜ ਸਿੰਘ ਗਿੱਲ 'ਤੇ ਸੋਮਵਾਰ ਸਵੇਰੇ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰ ਦਿਤਾ ਗਿਆ ਪਰ ਆਪਣੇ ਬਚਾਅ ਲਈ ਕੀਤੇ ਫਾਇਰ ਤੋਂ ਬਾਅਦ ਹਮਲਾਵਰ ਭੱਜ ਨਿਕਲੇ ਜਿਸ ਕਾਰਣ ਕਾਰਜ ਸਿੰਘ ਦਾ ਬਚਾਅ ਹੋ ਗਿਆ। ਹਸਪਤਾਲ ਵਿਚ ਭਰਤੀ ਕਾਰਜ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਦੋਂ ਆਪਣੀ ਫਸਲ ਨੂੰ ਪਾਣੀ ਲਗਾਉਣ ਲਈ ਜਾ ਰਿਹਾ ਸੀ ਤਾਂ ਜਲੰਧਰ-ਮੋਗਾ ਤਿਕੋਨੀ ਤੋਂ ਥੋੜਾ ਅੱਗੇ ਜਾਣ ਉਪਰੰਤ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਪਿਛੋਂ ਉਸ ਤੇ ਡਾਂਗ ਮਾਰੀ ਜਿਸ ਕਾਰਣ ਉਹ ਡਿੱਗ ਪਿਆ।
ਇਸ ਦੌਰਾਨ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ ਅਤੇ ਦੋ ਵਿਅਕਤੀ ਮੋਟਰਸਾਈਕਲ ਤੋਂ ਉਤੱਰ ਕੇ ਉਸ 'ਤੇ ਡਾਂਗਾ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੇ ਆਪਣੇ ਬਚਾਅ ਲਈ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕੀਤਾ। ਫਾਇਰ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਕਾਰਜ ਸਿੰਘ ਵੱਲੋਂ ਇਸ ਦੀ ਇਤਲਾਹ ਪੁਲਸ ਥਾਣਾ ਮੱਖੂ ਨੂੰ ਦਿੰਦੇ ਹੋਏ ਮੰਗ ਕੀਤੀ ਕਿ ਹਮਲਾਵਰਾਂ ਦਾ ਸੁਰਾਗ ਲਗਾ ਕੇ ਗ੍ਰਿਫਤਾਰ ਕੀਤਾ ਜਾਵੇ।
ਕੀ ਕਹਿਣਾਂ ਹੈ ਪੁਲਸ ਮੁਖੀ ਦਾ
ਇਸ ਸਬੰਧੀ ਜਦ ਪੁਲਸ ਥਾਣਾ ਮੱਖੂ ਦੇ ਇੰਚਾਰਜ ਇੰਸਪੈਕਟਰ ਜਸਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਦੋਸ਼ੀਆਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ।


Related News