ਵੱਡੀ ਖ਼ਬਰ : ਰਾਸ਼ਟਰਪਤੀ ਚੋਣਾਂ ’ਚ ਅਕਾਲੀ ਦਲ ਵਲੋਂ NDA ਉਮੀਦਵਾਰ ਦ੍ਰੋਪਦੀ ਮੁਰਮੂ ਦੇ ਸਮਰਥਨ ਦਾ ਐਲਾਨ
Friday, Jul 01, 2022 - 05:02 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਰਾਸ਼ਟਰਪਤੀ ਚੋਣਾਂ ’ਚ ਐੱਨ. ਡੀ. ਏ. ਉਮੀਦਾਵਰ ਦ੍ਰੋਪਦੀ ਮੁਰਮੂ ਦਾ ਸਮਰਥਨ ਕਰਨ ਦਾ ਫ਼ੈਸਲਾ ਹੋਇਆ । ਸੁਖਬੀਰ ਬਾਦਲ ਨੇ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ’ਚ ਤਿੰਨ ਘੰਟਿਆਂ ਤਕ ਲੰਬੀ ਵਿਚਾਰ ਚਰਚਾ ਹੋਈ। ਉਨ੍ਹਾਂ ਕਿਹਾ ਕਿ ਦੋ ਉਮੀਦਵਾਰ ਮੈਦਾਨ ’ਚ ਹਨ। ਇਕ ਪਾਸੇ ਕਾਂਗਰਸ ਤੇ ਉਨ੍ਹਾਂ ਦੀ ਟੀਮ ਦੇ ਉਮੀਦਵਾਰ ਜਸਵੰਤ ਸਿਨਹਾ ਹਨ, ਜਦਕਿ ਦੂਜੇ ਪਾਸੇ ਐੱਨ. ਡੀ. ਏ. ਉਮੀਦਵਾਰ ਦ੍ਰੋਪਦੀ ਮੁਰਮੂ ਹਨ, ਜੋ ਸ਼ਡਿਊਲ ਟ੍ਰਾਈਵਸ ਨਾਲ ਸਬੰਧ ਰੱਖਦੇ ਹਨ। ਮੀਟਿੰਗ ਦੌਰਾਨ ਸਾਰਿਆਂ ਨੇ ਵਿਚਾਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਬੜੀ ਸਾਫ਼ ਹੈ ਕਿ ਅਕਾਲੀ ਦਲ ਉਸ ਉਮੀਦਵਾਰ ਦਾ ਸਮਰਥਨ ਨਹੀਂ ਕਰ ਸਕਦਾ, ਜੋ ਕਾਂਗਰਸ ਦਾ ਉਮੀਦਵਾਰ ਹੋਵੇ ਕਿਉਂਕਿ ਕਾਂਗਰਸ ਪਾਰਟੀ ਨੇ ਸਿੱਖ ਭਾਈਚਾਰੇ ਨਾਲ ਬਹੁਤ ਧੱਕੇ ਤੇ ਜ਼ੁਲਮ ਕੀਤੇ ਹਨ। ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ, ਇਸ ਲਈ ਕਾਂਗਰਸ ਪਾਰਟੀ ਦੇ ਅਸੀਂ ਨੇੜੇ-ਤੇੜੇ ਵੀ ਨਹੀਂ ਜਾ ਸਕਦੇ। ਬਾਦਲ ਨੇ ਕਿਹਾ ਕਿ ਜੇ ਤੁਸੀਂ ਇਤਿਹਾਸ ਦੇਖੋ ਤਾਂ ਸ਼੍ਰੋਮਣੀ ਅਕਾਲੀ ਦਲ ਹਰ ਵਾਰ ਗ਼ਰੀਬ, ਘੱਟਗਿਣਤੀਆਂ ਤੇ ਕਮਜ਼ੋਰ ਵਰਗ ਮਗਰ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੁਰੂੁ ਸਾਹਿਬਾਨ ਨੇ ਸਾਨੂੰ ਜਾਤ-ਪਾਤ ਦੇ ਆਧਾਰ ’ਤੇ ਫਰਕ ਕਰਨਾ ਨਹੀਂ ਸਿਖਾਇਆ ਤੇ ਨਾ ਹੀ ਸਾਡੀ ਸੋਚ ਹੈ ਪਰ ਕਮਜ਼ੋਰ ਵਰਗ ਤੇ ਸ਼ਡਿਊਲ ਟ੍ਰਾਈਵਸ ਦਾ ਸਮਰਥਨ ਕਰਨਾ ਸਾਡੀ ਜ਼ਿੰਮੇਵਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਖ਼ਾਲਿਸਤਾਨ ਦੇ ਨਾਅਰੇ ਲਿਖ ਕੇ ਦਹਿਸ਼ਤ ਫੈਲਾਉਣ ਵਾਲੀ ਰਿਸ਼ਤੇਦਾਰਾਂ ਦੀ ਜੁੰਡਲੀ ਗ੍ਰਿਫ਼ਤਾਰ
ਬਾਦਲ ਨੇ ਕਿਹਾ ਕਿ ਦ੍ਰੋਪਦੀ ਮੁਰਮੂ ਕਿਉਂਕਿ ਸ਼ਡਿਊਲ ਟ੍ਰਾਈਵਸ ਤੇ ਘੱਟਗਿਣਤੀਆਂ ਨਾਲ ਸਬੰਧ ਰੱਖਦੇ ਹਨ, ਇਸ ਲਈ ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ। ਸਾਡੇ ਭਾਜਪਾ ਤੇ ਐੱਨ. ਡੀ. ਏ. ਨਾਲ ਭਾਵੇਂ ਸਿਆਸੀ ਮੱਤਭੇਦ ਹਨ। ਕਿਸਾਨ ਅੰਦੋਲਨ ’ਚ ਕਿਸਾਨ ਭਰਾਵਾਂ ਦੀਆਂ ਜਾਨਾਂ ਗਈਆਂ, ਬੰਦੀ ਸਿੱਖਾਂ ਦਾ ਮੁੱਦਾ, ਘੱਟਗਿਣਤੀਆਂ ਤੇ ਪੰਜਾਬ ਯੂਨੀਵਰਸਿਟੀ ਆਦਿ ਕਈਆਂ ਮੁੱਦਿਆਂ ਨੂੰ ਲੈ ਕੇ ਭਾਜਪਾ ਨਾਲ ਮੱਤਭੇਦ ਹਨ। ਉਨ੍ਹਾਂ ਮੱਤਭੇਦਾਂ ਨੂੰ ਇਕ ਪਾਸੇ ਰੱਖਦਿਆਂ ਕਿਉਂਕਿ ਇਹ ਮੁੱਦਾ ਘੱਟਗਿਣਤੀਆਂ ਤੇ ਇਕ ਗਰੀਬ ਘਰ ਦੀ ਔਰਤ ਦੇਸ਼ ਦੀ ਰਾਸ਼ਟਰਪਤੀ ਬਣਨ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਅਸੀਂ ਐੱਨ. ਡੀ. ਏ. ਉਮੀਦਵਾਰ ਦ੍ਰੋਪਦੀ ਮੁਰਮੂ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਰਥਨ ਕਰਨ ਨੂੰ ਲੈ ਕੇ ਬੀਤੇ ਦਿਨ ਵੀ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦਾ ਉਨ੍ਹਾਂ ਨੂੰ ਫ਼ੋਨ ਆਇਆ ਸੀ। ਅੱਜ ਦ੍ਰੋਪਦੀ ਮੁਰਮੂ ਦਾ ਵੀ ਉਨ੍ਹਾਂ ਨੂੰ ਫ਼ੋਨ ਆਇਆ ਸੀ।
ਸੁਖਬੀਰ ਬਾਦਲ ਨੇ ਮੰਨੀ BJP ਪ੍ਰਧਾਨ ਜੇ.ਪੀ ਨੱਡਾ ਦੀ ਗੱਲ, ਦ੍ਰੋਪਦੀ ਮੁਰਮੂ ਦੇ ਸਮਰਥਨ ਦਾ ਕੀਤਾ ਐਲਾਨਸੁਖਬੀਰ ਬਾਦਲ ਨੇ ਮੰਨੀ BJP ਪ੍ਰਧਾਨ ਜੇ.ਪੀ ਨੱਡਾ ਦੀ ਗੱਲ, ਦ੍ਰੋਪਦੀ ਮੁਰਮੂ ਦੇ ਸਮਰਥਨ ਦਾ ਕੀਤਾ ਐਲਾਨ #DROPDIMURMU #NDA#AKALIDAL
Posted by JagBani on Friday, July 1, 2022