ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦਾ ਮੋੜਵਾਂ ਜਵਾਬ

Tuesday, Jul 30, 2024 - 06:33 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਉਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ, ਜਿਸ ਵਿਚ ਉਸ ਨੇ ਸੁਖਬੀਰ ਬਾਦਲ ਅਤੇ ਡੇਰਾ ਮੁਖੀ ਰਾਮ ਰਹੀਮ ਵਿਚਾਲੇ ਹੋਈਆਂ ਦੋ ਮੁਲਾਕਾਤਾਂ ਦਾ ਜ਼ਿਕਰ ਕੀਤਾ ਸੀ। ਅਕਾਲੀ ਦਲ ਨੇ ਕਿਹਾ ਕਿ ਕਲੇਰ ਆਖ ਰਿਹਾ ਹੈ ਕਿ ਦੋ ਫਰਵਰੀ 2012 ਨੂੰ ਸੁਖਬੀਰ ਸਿੰਘ ਬਾਦਲ ਡੇਰੇ ਗਏ ਸਨ ਜਦਕਿ ਉਸ ਸਮੇਂ ਤਾਂ ਅਸੀਂ ਲੰਬੀ ਹਲਕੇ ਵਿਚ ਰੋਡ ਸ਼ੋਅ ਕਰ ਰਹੇ ਸੀ, ਜਿਸ ਦੀਆਂ ਤਸਵੀਰਾਂ ਵੀ ਵਿਖਾਈਆਂ ਗਈਆਂ ਹਨ ਜਦਕਿ 3 ਤਾਰੀਖ਼ ਨੂੰ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ। ਇਸ ਤੋਂ ਪ੍ਰਦੀਪ ਕਲੇਰ ਦਾ ਕੋਰਾ ਝੂਠ ਸਾਬਤ ਹੋ ਜਾਂਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ

ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਕ ਦੋਸ਼ੀ ਨੂੰ ਜੇਲ੍ਹ ਵਿਚ ਮਾਰ ਦਿੱਤਾ ਗਿਆ ਅਤੇ ਇਕ ਨੂੰ ਹੀਰੋ ਬਣਾ ਕੇ ਚੈਨਲਾਂ 'ਤੇ ਲਿਆਂਦਾ ਗਿਆ। ਜਿਸ ਮੁੱਖ ਦੋਸ਼ੀ ਨੇ ਇੰਨਾ ਵੱਡਾ ਜ਼ੁਲਮ ਕੀਤਾ ਜਿਸ ਲਈ ਉਸ ਨੂੰ ਫਾਂਸੀ ਹੋਣੀ ਚਾਹੀਦੀ ਸੀ ਪਰ ਅੱਜ ਉਸ ਨੂੰ ਹੀਰੋ ਬਣਾ ਕੇ ਸਾਹਮਣੇ ਲਿਆਂਦਾ ਗਿਆ ਹੈ। ਅਸੀਂ ਸਬੂਤਾਂ ਨਾਲ ਸਾਰੇ ਝੂਠ ਦਾ ਪਰਦਾਫਾਸ਼ ਕਰਾਂਗੇ। ਪੰਜਾਬ ਦੀ ਜਿਸ ਧਰਤੀ ਉੁਪਰ ਇਸ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਅੱਜ ਉਸੇ ਧਰਤੀ ਉਪਰ ਸਾਡੇ ਗੁਰੂ ਦੇ ਮਸਲੇ 'ਤੇ ਪਿਛਲੇ ਨੌ ਸਾਲਾਂ ਤੋਂ ਸਿਆਸਤ ਕੀਤੀ ਜਾ ਰਹੀ ਹੈ। ਪ੍ਰਦੀਪ ਕਲੇਰ ਦਾ ਆਖਣਾ ਹੈ ਕਿ ਮੈਨੂੰ ਅੱਜ ਤਕ ਕਿਸੇ ਪੁਲਸ ਦਾ ਨੋਟਿਸ ਨਹੀਂ ਮਿਲਿਆ, ਫਿਰ ਉਸ ਨੂੰ ਪੀ. ਓ. ਕਰਕੇ ਭਗੌੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ

ਗਰੇਵਾਲ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਅੱਜ ਤਕ ਬੇਅਦਬੀ ਦੇ ਮੁੱਦੇ ਨੂੰ ਖਿਡੌਣਾ ਸਮਝ ਕੇ ਇਕ ਦੂਜੇ ਵੱਲ ਸੁੱਟਦੀਆਂ ਰਹੀਆਂ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ, ਜਿਸ ਵਿਚ ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਕੁਝ ਨਹੀਂ ਮਿਲਿਆ। ਪਹਿਲਾਂ ਅਕਸ਼ੈ ਕੁਮਾਰ ਦਾ ਨਾਂ ਲਿਆਂਦਾ ਗਿਆ। ਕੁੰਵਰ ਵਿਜੇ ਪ੍ਰਤਾਪ ਦੀ ਸਿਟ ਨੇ ਵੀ ਅਕਸ਼ੈ ਕੁਮਾਰ ਨੂੰ ਪੁੱਛਗਿੱਛ ਲਈ ਬੁਲਾਇਆ। ਸਿੱਟਾਂ ਉਹੀ ਰਹੀਆਂ ਬੱਸ ਐਕਟਰ ਤੇ ਡਾਇਰੈਕਟਰ ਬਦਲਦੇ ਰਹੇ। 

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ

ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁੱਖ ਦੋਸ਼ੀ ਤੋਂ ਇੰਟਰਵਿਊ ਕਰਨ ਵਾਲਿਆਂ ਨੇ ਇਹ ਇਕ ਵਾਰ ਵੀ ਨਹੀਂ ਪੁੱਛਿਆ ਕਿ ਉਸ ਦਾ ਬੇਅਦਬੀ ਵਿਚ ਕੀ ਰੋਲ ਸੀ ਜਦਕਿ ਹਰਿਆਣੇ ਦੀਆਂ ਵੋਟਾਂ ਬਟੋਰਨ ਲਈ ਇਹ ਡਰਾਮੇ ਰਚੇ ਜਾ ਰਹੇ ਹਨ। ਸੰਵਾਦ ਰਚਾਉਣ ਵਾਲੇ ਮਾਮਲੇ ਵਿਚ ਆਖਿਆ ਜਾ ਰਿਹਾ ਕਿ ਅਕਾਲੀ ਦਲ ਨੇ ਕੇਸ ਵਾਪਸ ਲੈ ਲਿਆ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਪਰਚਾ ਕੀਤਾ ਅਤੇ ਇਹ ਕੇਸ ਅਜੇ ਵੀ ਹਾਈਕੋਰਟ ਵਿਚ ਚੱਲ ਰਿਹਾ ਹੈ। ਪੰਜਾਬ ਵਿਚ ਅੱਜ ਵੀ ਬੇਅਦਬੀ ਹੋ ਰਹੀਆਂ ਹਨ। ਜਦੋਂ ਸ੍ਰੀ ਦਰਬਾਰ ਸਾਹਿਬ ਵਿਚ ਬੇਅਦਬੀ ਕਰਨ ਵਾਲਾ ਮਰਿਆ ਗਿਆ ਤਾਂ ਚੰਨੀ ਅਤੇ ਰੰਧਾਵਾ ਨੇ ਕਿਹਾ ਕਿ ਅਸੀਂ ਇਕ ਹਫਤੇ ਵਿਚ ਮੁਲਜ਼ਮਾਂ ਦਾ ਪਰਦਾਫਾਸ਼ ਕਰਕੇ ਸਜ਼ਾ ਦੇਵਾਂਗੇ ਪਰ ਹੋਇਆ ਕੁਝ ਨਹੀਂ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਚ ਪੁਲਸ ਸਣੇ ਜੁੱਤੀਆਂ ਦੇ ਗੁਰਦੁਆਰਾ ਸਾਹਿਬ ਵਿਚ ਵੜੀ ਇਹ ਵੀ ਬੇਅਦਬੀ ਸੀ। ਜੇ ਸਾਨੂੰ ਲੋਕਾਂ ਨੇ ਸਮਾਂ ਦਿੱਤਾ ਤਾਂ ਇਕ-ਇਕ ਦੋਸ਼ੀ ਨੂੰ ਕਟਹਿਰੇ ਵਿਚ ਖੜ੍ਹਾ ਕਰਾਂਗੇ। ਸਿਰਫ ਹਰਿਆਣਾ ਦੀਆਂ ਵੋਟਾਂ ਵਟੋਰਨ ਲਈ ਰਾਮ ਰਹੀਮ ਨੂੰ ਫੁੱਲਾਂ ਵਾਂਗ ਰੱਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦਾ ਪੇਪਰ ਦੇਣ ਜਾ ਰਹੀ ਔਰਤ ਦੀ ਮੌਤ, ਨਹੀਂ ਪਤਾ ਸੀ ਇੰਝ ਆਵੇਗੀ ਮੌਤ

ਵਿਰੋਧੀ ਧੜੇ ਨੂੰ ਵੀ ਦਿੱਤਾ ਜਵਾਬ

ਗਰੇਵਾਲ ਨੇ ਕਿਹਾ ਕਿ ਵਿਰੋਧੀ ਸ੍ਰੀ ਅਕਾਲ ਤਖ਼ਤ ਨੂੰ ਆਖ ਰਹੇ ਹਨ ਕਿ ਅਕਾਲ ਤਖ਼ਤ ਹੁਸ਼ਿਆਰ ਰਹੇ ਕੋਈ ਫ਼ੈਸਲਾ ਗ਼ਲਤ ਨਾ ਹੋ ਜਾਵੇ। ਇਨ੍ਹਾਂ ਨੇ ਖੁਦ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਰਵਾਜ਼ਾ ਖੜਕਾਇਆ ਅਤੇ ਹੁਣ ਭਰੋਸਾ ਵੀ ਕਰਨ। ਜੇ ਤੁਹਾਨੂੰ ਭਰੋਸਾ ਹੀ ਨਹੀਂ ਸੀ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦਰਖਾਸਤ ਦੇਣ ਦੀ ਲੋੜ ਹੀ ਕੀ ਸੀ। ਅਸੀਂ ਇਕ ਹੁਕਮ 'ਤੇ ਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ ਗਏ। ਸਾਡਾ ਭਰੋਸਾ ਹੈ ਅਕਾਲ ਤਖ਼ਤ ਸਾਹਿਬ  'ਤੇ। ਸਾਨੂੰ ਜਦੋਂ ਵੀ ਬੁਲਾਇਆ ਜਾਵੇਗਾ ਅਸੀਂ ਨੰਗੇ ਪੈਰੀਂ ਜਾਵਾਂਗੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News