ਅਕਾਲੀ ਦਲ ਦਾ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ, ਸੱਦ ਲਿਆ ਜਨਰਲ ਡੈਲੀਗੇਟ ਇਜਲਾਸ

Tuesday, Aug 06, 2024 - 09:34 PM (IST)

ਅਕਾਲੀ ਦਲ ਦਾ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ, ਸੱਦ ਲਿਆ ਜਨਰਲ ਡੈਲੀਗੇਟ ਇਜਲਾਸ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੀਟਿੰਗ ਸੱਦੀ ਗਈ। ਇਸ ਦੌਰਾਨ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। ਇਸ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ। ਅਕਾਲੀ ਦਲ ਵੱਲੋਂ ਅੱਜ ਦੋ ਮੀਟਿੰਗਾਂ ਕੀਤੀਆਂ ਗਈਆਂ ਸਨ ਜਿਹਨਾਂ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਹਨ। 

ਇਸ ਦੌਰਾਨ ਸੀਨੀਅਰ ਅਕਾਲੀ ਆਗੂ ਦਲਜੀਤ ਚੀਮਾ ਨੇ ਦੱਸਿਆ 15 ਅਗਸਤ ਨੂੰ ਈਸੜੂ 'ਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ 'ਚ ਅਕਾਲੀ ਦਲ ਦੀ ਕਾਨਫਰੰਸ ਸੱਦੀ ਗਈ ਤੇ ਇਸ ਦੇ ਨਾਲ ਹੀ 19 ਅਗਸਤ ਨੂੰ ਬਾਬਾ ਬਕਾਲਾ ਵਿਚ ਵੀ ਸਲਾਨਾ ਕਾਨਫਰੰਸ ਸੱਦੀ ਹੈ। ਰੱਖੜ ਪੁੰਨਿਆ ਮੌਕੇ ਅਕਲੀ ਦਲ ਇੱਥੇ ਹਰ ਸਾਲ ਕਾਨਫਰੰਸ ਕਰਦਾ ਹੈ। ਇਸ ਤੋਂ ਇਲਾਵਾ 20 ਅਗਸਤ ਨੂੰ ਸੰਤ ਹਰਚਰਨ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਲੌਂਗੋਵਾਲ 'ਚ ਵੱਡੇ ਪੱਧਰ 'ਤੇ ਸ਼ਹੀਦੀ ਸਮਾਗਮ ਰੱਖਿਆ ਹੈ। ਇਸ ਦੀ ਤਿਆਰੀ ਦੇ ਸੰਬਧ 'ਚ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸਬੰਧੀ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਲੰਬੇ ਸਮੇਂ ਦਾ ਏਜੰਡਾ ਤੈਅ ਕਰਨ ਵਾਸਤੇ ਤਿੰਨ ਰੋਜ਼ਾ ਜਨਰਲ ਡੈਲੀਗੇਟ ਇਜਲਾਸ ਵੀ ਸੱਦਿਆ ਗਿਆ ਹੈ। ਜੋ ਨਵੰਬਰ ਮਹੀਨੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਬੁਲਾਇਆ ਜਾਵੇਗਾ। 

ਮੀਟਿੰਗ 'ਚ ਫੈਸਲਾ ਹੋਇਆ ਹੈ ਕਿ ਅਕਾਲੀ ਦਲ ਦਾ ਪੰਥਕ ਏਜੰਡਾ ਜਿਵੇਂ ਕਿ ਪੰਜਾਬ ਤੇ ਦੇਸ਼ ਨੂੰ ਗੰਭੀਰ ਚੁਣੌਤੀਆਂ, ਜੋ ਸੂਬੇ ਦੀਆਂ ਚੁਣੌਤੀਆਂ, ਖੇਤੀ ਸੰਕਟ, ਵਾਤਾਵਰਨ ਦੀ ਹਾਲਤ 'ਤੇ, ਸਿੱਖਿਆ ਅਤੇ ਸਿਹਤ ਵਾਸਤੇ ਕਿਹੜੀ ਪੌਲਿਸੀ ਹੋਣੀ ਚਾਹੀਦੀ, ਪੰਜਾਬ ਤੇ ਸਿੱਖ ਡਾਇਸਪੋਰਾ ਜੋ ਵਿਦੇਸ਼ਾਂ 'ਚ ਬੈਠਾ ਹੈ ਉਹਨਾਂ ਦੀਆਂ ਮੁਸ਼ਕਲਾਂ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੂਲਤ ਕਰਨ ਲਈ ਕੀ ਕੀਤਾ ਜਾ ਸਕਦਾ ਅਤੇ ਦਲਿਤਾਂ ਦੀਆਂ ਮੁਸ਼ਕਲਾਂ ਹਨ ਇਹਨਾਂ ਸਾਰੇ ਮਸਲਿਆਂ 'ਤੇ ਤਿੰਨ ਰੋਜ਼ਾ ਅਕਾਲੀ ਦਲ ਜਨਰਲ ਇਜਲਾਸ ਵਿੱਚ ਵਿਚਾਰਿਆ ਜਾਵੇ।

ਇਸ ਤੋਂ ਇਲਾਵਾ ਅਕਾਲੀ ਦਲ ਨੇ ਆਉਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਲੜਨ ਦਾ ਵੀ ਫੈਸਲਾ ਲਿਆ ਹੈ। ਇਸ ਸਬੰਧੀ ਚਾਰੇ ਹਲਕਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਲੀਡਰਾਂ ਦੀ ਡਿਊਟੀ ਲਾਈ ਜਾਵੇਗੀ। ਅਕਾਲੀ ਦਲ ਦੇ ਤਿੰਨ ਤੋਂ ਚਾਰ ਲੀਡਰ ਇੱਕ ਹਲਕੇ 'ਚ ਅਬਜ਼ਰਵਰ ਲਗਾਏ ਜਾਣਗੇ। ਜੋ ਉਮੀਦਵਾਰਾਂ ਦੇ ਨਾਮ ਵੀ ਸੁਝਾਅ ਕਰੇਗਾ। ਅਬਜ਼ਰਵਰਾਂ ਦੇ ਨਾਮ ਕੱਲ੍ਹ ਐਲਾਨ ਕੀਤੇ ਜਾਣਗੇ।


author

Baljit Singh

Content Editor

Related News