ਅਕਾਲੀ ਦਲ ਵੱਲੋਂ ਨਗਰ ਕੌਂਸਲ ਮਜੀਠਾ ਦੇ 7 ਵਾਰਡਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Monday, Jan 18, 2021 - 08:34 PM (IST)

ਅੰਮ੍ਰਿਤਸਰ,(ਛੀਨਾ)- ਸੂਬੇ 'ਚ ਨਗਰ ਕੌਂਸਲ ਦੀਆਂ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਜ਼ਿਲ੍ਹਾ ਆਬਜਰਵਰ ਵੱਲੋਂ ਨਗਰ ਕੌਂਸਲ ਮਜੀਠਾ ਦੀਆਂ 7 ਵਾਰਡਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਅਤੇ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਉਮੀਦਵਾਰਾ ਦੀ ਪਹਿਲੀ ਸੂਚੀ ’ਚ ਵਾਰਡ ਨੰ.5 ਤੋਂ ਪਰਮਜੀਤ ਕੌਰ, ਵਾਰਡ ਨੰ.7 ਤੋਂ ਜਸਵਿੰਦਰ ਕੌਰ, ਵਾਰਡ ਨੰ.8 ਤੋਂ ਸਾਬਕਾ ਕੌਂਸਲਰ ਨਰਿੰਦਰ ਨਈਅਰ, ਵਾਰਡ ਨੰ.10 ਤੋਂ ਨਗਰ ਕੌਂਸਲ ਮਜੀਠਾ ਦੇ ਸਾਬਕਾ ਪ੍ਰਧਾਨ ਸਲਵੰਤ ਸੇਠ, ਵਾਰਡ ਨੰ.11 ਤੋਂ ਦੇਸ ਰਾਜ, ਵਾਰਡ ਨੰ.12 ਤੋਂ ਨਗਰ ਕੌਂਸਲ ਮਜੀਠਾ ਦੇ ਸਾਬਕਾ ਪ੍ਰਧਾਨ ਤਰੁਨ ਅਬਰੋਲ ਤੇ ਵਾਰਡ ਨੰ.13 ਤੋਂ ਮੈਡਮ ਸੁਮਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ.ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਬਾਕੀ ਉਮੀਦਵਾਰਾਂ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ’ਚੋਂ ਜਿਆਦਾਤਰ ਪਹਿਲਾਂ ਵੀ ਮਜੀਠਾ ਨਗਰ ਕੌਂਸਲ ਤੋਂ ਕੌਂਸਲਰ ਰਹਿ ਚੁੱਕੇ ਹਨ ਜਿੰਨਾ ਨੇ ਮਜੀਠਾ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਲਈ ਜਿਥੇ ਪਹਿਲਾਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿਤੀਆਂ ਉਥੇ ਹੀ ਹੁਣ ਉਹ ਆਪਣੇ ਤਜਰਬੇ ਨਾਲ ਮਜੀਠਾ ਨੂੰ ਵਿਕਾਸ ਪੱਖੋਂ ਮੋਹਰੀ ਬਨਾਉਣ ਲਈ ਅਹਿਮ ਰੌਲ ਨਿਭਾਉਣਗੇਂ। ਸ.ਮਜੀਠੀਆ ਨੇ ਕਿਹਾ ਕਿ ਮਜੀਠਾ ਨਿਵਾਸੀਆ ਦੇ ਪਿਆਰ ਅਤੇ ਸਤਿਕਾਰ ਸਦਕਾ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੂੰਝਾਂ ਫੇਰ ਜਿੱਤ ਹਾਂਸਲ ਕਰਨਗੇਂ ਅਤੇ ਵਿਕਾਸ ਅਤੇ ਘਰ-ਘਰ ਸਰਕਾਰੀ ਨੋਕਰੀਆਂ ਪ੍ਰਦਾਨ ਕਰਨ ਦੇ ਝੂਠੇ ਦਾਅਵੈ ਕਰਨ ਵਾਲੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਆਪਣੀਆਂ ਜਮਾਨਤਾ ਬਚਾਉਣੀਆਂ ਵੀ ਅੋਖੀਆਂ ਹੋ ਜਾਣਗੀਆਂ।