ਅਕਾਲੀ ਦਲ ਵਲੋਂ ਸਾਰੇ  ਬੂਥਾਂ ’ਤੇ ਦੁਬਾਰਾ ਪੋਲਿੰਗ ਕਰਾਉਣ ਦੀ ਮੰਗ

Saturday, Sep 22, 2018 - 08:14 AM (IST)

ਅਕਾਲੀ ਦਲ ਵਲੋਂ ਸਾਰੇ  ਬੂਥਾਂ ’ਤੇ ਦੁਬਾਰਾ ਪੋਲਿੰਗ ਕਰਾਉਣ ਦੀ ਮੰਗ

ਚੰਡੀਗਡ਼੍ਹ, (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਬਾਕੀ ਬਚਦੇ 110 ਪੋਲਿੰਗ ਬੂਥਾਂ ਉੱਤੇ ਵੀ ਦੁਬਾਰਾ ਵੋਟਾਂ ਪਵਾਈਆਂ ਜਾਣ ਅਤੇ ਵੋਟਰਾਂ ਅਤੇ ਲਡ਼ਨ ਵਾਲੇ ਉਮੀਦਵਾਰਾਂ ਨਾਲ ਇਨਸਾਫ ਕਰਨ ਵਾਸਤੇ ਸੰਬੰਧਿਤ ਹਲਕਿਆਂ ਵਿਚ ਵੋਟਾਂ ਦੀ ਗਿਣਤੀ ਮੁਲਤਵੀ ਕੀਤੀ ਜਾਵੇ। ਇਸ ਤੋਂ ਇਲਾਵਾ ਅਕਾਲੀ ਦਲ ਨੇ ਵੋਟਾਂ ਦੀ ਗਿਣਤੀ ਕਰਨ ਵਾਲੇ ਸਾਰੇ ਕੇਂਦਰਾਂ ਦੀ ਅੰਦਰੋਂ ਅਤੇ ਬਾਹਰੋਂ ਵੀਡੀਓਗ੍ਰਾਫੀ ਕਰਵਾਉਣ ਦੀ ਵੀ ਮੰਗ ਕੀਤੀ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਮੁਕੰਮਲ ਹੋਣ ਤਕ ਆਬਜ਼ਰਵਰਾਂ ਨੂੰ ਗਿਣਤੀ ਕੇਂਦਰਾਂ ਵਿਚ ਮੌਜੂਦ ਰਹਿਣ ਦੇ ਨਿਰਦੇਸ਼ ਦੇਣ ਲਈ ਆਖਿਆ ਹੈ।


 ਸੂਬਾ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਲਿਖੀ ਚਿੱਠੀ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ.  ਦਲਜੀਤ ਸਿੰਘ ਚੀਮਾ ਨੇ 8 ਜ਼ਿਲਿਆਂ ਦੇ 54 ਪੋਲਿੰਗ ਸਟੇਸ਼ਨਾਂ ਉਤੇ ਦੁਬਾਰਾ ਪੋਲਿੰਗ ਕਰਵਾਉਣ ਲਈ ਕਮਿਸ਼ਨ ਦਾ ਧੰਨਵਾਦ ਕੀਤਾ ਹੈ ਪਰ ਨਾਲ ਹੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਬਾਕੀ ਬਚਦੇ 110 ਪੋਲਿੰਗ ਬੂਥਾਂ ਉੱਤੇ ਦੁਬਾਰਾ ਪੋਲਿੰਗ ਕਿਉਂ ਨਹੀਂ ਕਰਵਾਈ ਗਈ, ਜਦਕਿ ਇਨ੍ਹਾਂ ਬੂਥਾਂ ਉੱਤੇ ਵੀ ਬਾਕੀ ਬੂਥਾਂ ਵਾਂਗ ਹੀ ਕਬਜ਼ੇ ਕੀਤੇ ਗਏ ਸਨ। ਕਮਿਸ਼ਨ ਨੂੰ ਭੇਜੀ ਚਿੱਠੀ ਨਾਲ ਡਾ. ਚੀਮਾ ਨੇ 164 ਬੂਥਾਂ ਦੀ ਸੂਚੀ ਭੇਜੀ ਹੈ, ਜਿੱਥੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦੀ ਅਗਵਾਈ ਵਿਚ ਕਾਂਗਰਸੀ ਗੁੰਡਿਆਂ ਨੇ ਬੂਥਾਂ ਉੱਤੇ ਕਬਜ਼ੇ ਕੀਤੇ ਸਨ।
  ਚੀਮਾ ਨੇ ਚੋਣ ਕਮਿਸ਼ਨ ਦੀ ਅਪੀਲ ਕੀਤੀ ਕਿ ਲੋਕਾਂ ਦਾ ਲੋਕਤੰਤਰ ਵਿਚ ਵਿਸਵਾਸ਼ ਬਹਾਲ ਕਰਵਾਉਣ ਅਤੇ ਕਮਿਸ਼ਨ ਦੀ ਗੁਆਚੀ ਭਰੋਸੇਯੋਗਤਾ ਵਾਪਸ ਹਾਸਲ ਕਰਨ ਲਈ ਇਨ੍ਹਾਂ ਘਟਨਾਵਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਦੁਬਾਰਾ ਵੋਟਾਂ ਪਵਾਈਆਂ ਜਾਣ।


Related News