ਸੰਗਰੂਰ ਰੈਲੀ ''ਚੋਂ ਮਜੀਠੀਆ ਗੈਰ-ਹਾਜ਼ਰ, ਬੀਬੀ ਜਗੀਰ ਕੌਰ ਨੂੰ ਵੀ ਨਹੀਂ ਦਿੱਤਾ ਬੋਲਣ ਦਾ ਸਮਾਂ

Sunday, Feb 02, 2020 - 06:36 PM (IST)

ਸੰਗਰੂਰ ਰੈਲੀ ''ਚੋਂ ਮਜੀਠੀਆ ਗੈਰ-ਹਾਜ਼ਰ, ਬੀਬੀ ਜਗੀਰ ਕੌਰ ਨੂੰ ਵੀ ਨਹੀਂ ਦਿੱਤਾ ਬੋਲਣ ਦਾ ਸਮਾਂ

ਸੰਗਰੂਰ (ਵੈੱਬ ਡੈੱਸਕ) : ਢੀਂਡਸਿਆਂ ਦੇ ਗੜ੍ਹ ਸੰਗਰੂਰ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਸਣੇ ਭਾਜਪਾ ਆਗੂ ਵੀ ਮੌਜੂਦ ਰਹੇ, ਉਥੇ ਹੀ ਦੂਜੇ ਪਾਸੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਰੈਲੀ 'ਚੋਂ ਨਾਦਾਰਦ ਰਹੇ। ਢੀਂਡਸਿਆਂ ਦੇ ਹਲਕੇ ਵਿਚ ਇਸ ਰੈਲੀ ਨੂੰ ਸਫਲ ਬਨਾਉਣ ਲਈ ਅਕਾਲੀ ਦਲ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ।

PunjabKesari

ਇਸ ਰੈਲੀ ਵਿਚ ਜਿੱਥੇ ਅਕਾਲੀ ਦਲ ਦਾ ਹਰ ਵੱਡਾ ਛੋਟਾ ਲੀਡਰ ਪਹੁੰਚਿਆ, ਉਥੇ ਹੀ ਬਾਦਲ ਪਰਿਵਾਰ ਦੇ ਬੇਹੱਦ ਨਜ਼ਦੀਕੀ ਬਿਕਰਮ ਸਿੰਘ ਮਜੀਠੀਆ ਦਾ ਰੈਲੀ ਵਿਚ ਨਾ ਪਹੁੰਚਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਥੇ ਹੀ ਬਸ ਨਹੀਂ ਇਸ ਰੈਲੀ ਵਿਚੋਂ ਇਕੱਲੇ ਬਿਕਰਮ ਮਜੀਠੀਆ ਹੀ ਗੈਰ-ਹਾਜ਼ਰ ਨਹੀਂ ਰਹੇ ਸਗੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਨੇ ਵੀ ਰੈਲੀ ਵਿਚ ਹਾਜ਼ਰੀ ਨਹੀਂ ਲਗਾਈ। 

PunjabKesari

ਦੂਜੇ ਪਾਸੇ ਇਸ ਰੈਲੀ ਦੀ ਇਕ ਹੋਰ ਖਾਸ ਗੱਲ ਇਹ ਰਹੀ ਕਿ ਭਾਵੇਂ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਸਣੇ ਮੰਚ 'ਤੇ ਮੌਜੂਦ ਲਗਪਗ ਪਾਰਟੀ ਦੇ ਸਾਰੇ ਆਗੂਆਂ ਨੇ ਸੰਬੋਧਨ ਕੀਤਾ ਪਰ ਮੰਚ 'ਤੇ ਹੀ ਮੌਜੂਦ ਰਹੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਬੀਬੀ ਜਗੀਰ ਕੌਰ ਨੂੰ ਮੰਚ ਦੇ ਇਕ ਪਾਸੇ ਹੀ ਕੁਰਸੀ ਦਿੱਤੀ ਗਈ।


author

Gurminder Singh

Content Editor

Related News