ਤਰੁਣ ਚੁਘ ਦਾ ਖ਼ੁਲਾਸਾ, ਅਕਾਲੀ ਦਲ ਤੇ ਕਾਂਗਰਸ ਦੇ ਕਈ ਲੀਡਰ ਭਾਜਪਾ ''ਚ ਆਉਣ ਨੂੰ ਤਿਆਰ

Wednesday, Oct 14, 2020 - 06:15 PM (IST)

ਤਰੁਣ ਚੁਘ ਦਾ ਖ਼ੁਲਾਸਾ, ਅਕਾਲੀ ਦਲ ਤੇ ਕਾਂਗਰਸ ਦੇ ਕਈ ਲੀਡਰ ਭਾਜਪਾ ''ਚ ਆਉਣ ਨੂੰ ਤਿਆਰ

ਅੰਮ੍ਰਿਤਸਰ (ਦੀਪਕ ਸ਼ਰਮਾ) : ਭਾਜਪਾ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੁਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ  ਦੇ ਕਈ ਨੇਤਾ ਜੋ ਪਾਰਟੀਆਂ ਦੀਆਂ ਗਤੀਵਿਧੀਆਂ ਤੋਂ ਦੁਖੀ ਹਨ ਅਤੇ ਉਨ੍ਹਾਂ ਦੀ ਹਾਈ ਕਮਾਂਡ ਇਨ੍ਹਾਂ ਨਾਰਾਜ਼ ਨੇਤਾਵਾਂ ਦੀ ਜੋ ਗੱਲ ਹੁਣ ਨਹੀਂ ਸੁਣ ਰਹੀ ਹੈ। ਅਜਿਹੇ ਕਈ ਨੇਤਾਵਾਂ ਨੇ ਭਾਜਪਾ ਦੇ ਨਾਲ ਹੁਣ ਨਵਾਂ ਸੰਪਰਕ ਕਾਇਮ ਕੀਤਾ ਹੈ, ਜਿਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ । ਤਰੁਣ ਚੁਘ ਨੇ ਸਪੱਸ਼ਟ ਕੀਤਾ ਕਿ ਜਿਸ ਤਰੀਕੇ ਨਾਲ ਸ਼ਿਅਦ ਅਤੇ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ ਨਕਲੀ ਹਮਦਰਦ ਬਣ ਕੇ ਕਿਸਾਨਾਂ ਨੂੰ ਉਕਸਾਇਆ ਹੈ। ਇਹ ਅਸਥਾਈ ਦਬਾਅ ਹੁਣ ਹੋਰ ਨਹੀਂ ਚਲੇਗਾ ਕਿਉਂਕਿ ਭਾਜਪਾ ਹਾਈ ਕਮਾਂਡ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ ਨਵੇਂ ਬਿਲਾਂ ਦੇ ਆਧਾਰ 'ਤੇ ਅਸਲੀਅਤ ਦੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਗੁੰਮਰਾਹ ਹੋਣ ਤੋਂ ਰੋਕਣ ਲਈ ਭਾਜਪਾ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਕਿਸਾਨ ਭਾਜਪਾ ਲਈ ਭਗਵਾਨ ਦੇ ਸਮਾਨ ਹੈ ਅਤੇ ਸਮਾਂ ਆਉਣ 'ਤੇ ਜਦੋਂ ਕਿਸਾਨ ਨੇਤਾਵਾਂ ਨੂੰ ਇਨ੍ਹਾਂ ਪਾਸ ਹੋਏ ਬਿਲਾਂ ਦੀ ਪੂਰੀ ਤਰ੍ਹਾਂ ਸਮਝ ਅਤੇ ਅਸਲੀਅਤ ਪਤਾ ਲੱਗ ਸਕੇਗੀ। ਉਨ੍ਹਾਂ ਦਾ ਅੰਦੋਲਨ ਸ਼ਾਂਤ ਹੋਣਾ ਲਾਜ਼ਮੀ ਹੈ। ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਕਹਿਣ ਵਾਲੇ ਅਕਾਲੀ ਦਲ ਦੇ ਨੇਤਾਵਾਂ ਨੂੰ ਤਰੁਣ ਚੁਘ ਨੇ ਇਹ ਸਵਾਲ ਕੀਤਾ ਕਿ ਜਦੋਂ ਸੱਤਾਧਾਰੀ ਅਕਾਲੀ ਦਲ ਦੇ ਦੌਰ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਜਾਰੀ ਸੀ ਤਾਂ ਉਸ ਸਮੇਂ ਸ਼ਿਅਦ ਨੇ ਇਨ੍ਹਾਂ ਆਤਮ ਹੱਤਿਆਵਾਂ ਨੂੰ ਰੋਕਣ ਲਈ ਕੀ ਕੁਰਬਾਨੀਆਂ ਦਿੱਤੀਆਂ ਸਨ।

ਇਹ ਵੀ ਪੜ੍ਹੋ : ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਦਾ ਕਿਸਾਨਾਂ ਵਲੋਂ ਘਿਰਾਓ, ਪੁਲਸ ਨੇ ਕੀਤਾ ਲਾਠੀਚਾਰਜ  

ਉਸ ਸਮੇਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਕਿਸਾਨਾਂ ਦੇ ਨਾਲ ਹਮਦਰਦੀ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ਿਅਦ, ਕਾਂਗਰਸ ਪਾਰਟੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਹ ਦੋਵੇਂ ਕਿਸਾਨਾਂ ਦੇ ਹਮਦਰਦ ਨਹੀਂ ਹਨ ਅਤੇ ਇਹ ਦੋਵੇਂ ਪਾਰਟੀਆਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ ਮਾਫ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਹੁਣ ਤਕ ਮੁਆਫ਼ ਨਹੀਂ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹਮਦਰਦ ਬਣ ਕੇ ਹੁਣ ਘੜਿਆਲੀ ਹੰਝੂ ਵਗਾ ਰਹੇ ਹਨ, ਹੁਣ ਲੋਕ ਸ਼ਿਅਦ ਅਤੇ ਕਾਂਗਰਸ ਦੇ ਝਾਂਸੇ 'ਚ ਆਉਣ ਵਾਲੇ ਨਹੀਂ ਹਨ, ਇਹ ਦੋਵੇਂ ਕਿਸਾਨਾਂ ਦੇ ਵੋਟ ਬਟੋਰਣ 'ਚ ਜੁਟੇ ਹੋਏ ਹਨ। 

ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੀ ਪ੍ਰਧਾਨਗੀ 'ਚ ਕਮੇਟੀ ਦੀ ਇਕੱਤਰਤਾ, ਪਾਵਨ ਸਰੂਪਾਂ ਦੇ ਦੋਸ਼ੀ ਨੂੰ ਸਜ਼ਾਵਾਂ ਦੇਣ ਦੀ ਅਪੀਲ

ਕੀਤਾ ਇਹ ਐਲਾਨ
ਤਰੁਣ ਚੁਘ ਨੇ ਇਹ ਐਲਾਨ ਕੀਤਾ ਕਿ ਪੰਜਾਬ ਦੀਆਂ 117 ਸੀਟਾਂ 'ਤੇ ਭਾਜਪਾ ਨਵੇਂ ਜਨਤਕ ਆਧਾਰ ਦੇ ਸਹਿਯੋਗ ਨਾਲ ਇਕੱਲੇ ਹੀ ਕਮਲ ਦੇ ਫੁੱਲ 'ਤੇ ਚੋਣ ਲੜੇਗੀ। ਜਿਸ ਵਿੱਚ ਰਾਸ਼ਟਰਵਾਦੀ ਸਿੱਖ ਨੇਤਾਵਾਂ ਨੂੰ ਜ਼ਿਆਦਾਤਰ ਸੀਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 1992 'ਚ ਜਦੋਂ ਭਾਜਪਾ ਨੇ 64 ਸੀਟਾਂ 'ਤੇ ਚੋਣ ਲੜੀ ਸੀ ਤਾਂ ਉਨ੍ਹਾਂ ਨੂੰ 16.8 ਫ਼ੀਸਦੀ ਮਤ ਮਿਲੇ ਸਨ। ਜਦੋਂ ਕਿ ਇਸ ਵਾਰ ਇਕੱਲੇ 114 ਸੀਟਾਂ 'ਤੇ ਚੋਣ ਲੜਨ 'ਤੇ ਵੱਧ ਕੇ 28 ਫ਼ੀਸਦੀ ਤੋਂ ਜ਼ਿਆਦਾ ਮਤ ਮਿਲਣ ਦੀ ਆਸ ਇਸ ਲਈ ਹੈ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਸ਼ਿਅਦ ਦੀਆਂ ਸਰਕਾਰਾਂ ਨੂੰ ਲਗਾਤਾਰ ਅਜ਼ਮਾ ਚੁੱਕੇ ਹਨ। ਦੋਹਾਂ ਪਾਰਟੀਆਂ ਦਾ ਇੱਕ ਹੀ ਮਨੋਰਥ ਹੈ, ਮਿਲ ਕੇ ਪੰਜਾਬ ਨੂੰ ਲੁੱਟੋ। ਸ਼ਿਅਦ ਦੇ ਹਰ ਕੰਮ ਨੂੰ ਸਫ਼ਲਤਾਪੂਰਣ ਚਲਾਉਣ ਲਈ ਕੈਪਟਨ ਅਮਰਿੰਂਦਰ ਸਿੰਘ ਪੂਰੀ ਤਰ੍ਹਾਂ ਸਾਵਧਾਨ ਰਹਿੰਦੇ ਹਨ। ਇਨ੍ਹਾਂ ਦੋਹਾਂ ਦੀ ਨਾਨੀ ਇੱਕ ਹੈ। 

ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ 'ਤੇ ਹਮਲਾ ਮੈਂ ਕਰਵਾਇਆ, ਕਿਸਾਨਾਂ ਦੀ ਬਜਾਏ ਮੇਰੇ 'ਤੇ ਪਰਚਾ ਦਰਜ ਕਰਨ : ਰਵਨੀਤ ਬਿੱਟੂ

ਹੁਣ ਨਵੇਂ ਸਿਰੇ ਤੋਂ ਭਾਜਪਾ ਪੰਜਾਬ ਦੇ ਹਰ ਵਰਗ, ਧਰਮ ਅਤੇ ਸਾਰੀਆਂ ਸੰਸਥਾਂਵਾਂ ਦੇ ਨਾਲ ਸਿੱਧੇ ਤੌਰ 'ਤੇ ਸੰਪਰਕ ਵਿੱਚ ਹਨ। ਸਾਡਾ ਹੁਣ ਕਿਸੇ ਵੀ ਅਜਿਹੀ ਪਾਰਟੀ ਦੇ ਨਾਲ ਚੁਣਾਵੀ ਸਮੱਝੌਤਾ ਨਹੀਂ ਹੋਵੇਗਾ, ਜੋ ਭਾਜਪਾ ਦੀ ਰਾਸ਼ਟਰੀ ਨੀਤੀਆਂ ਦੇ ਵਿਰੁੱਧ ਹੋਵੇ, ਹੁਣ ਅਸੀਂ ਪੰਜਾਬ ਦੇ ਹਰ ਬਿਜਲੀ ਖਪਤਕਾਰ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ। ਜਦਕਿ ਭਾਜਪਾ ਦੀ ਸਰਕਾਰ ਬਣਨ 'ਤੇ ਭੂਮਾਫ਼ੀਆ, ਰੇਤ ਮਾਫ਼ੀਆ, ਸ਼ਰਾਬ ਮਾਫਿਆ, ਸਮੈਕ ਮਾਫ਼ੀਆ, ਅਪਰਾਧ ਮਾਫ਼ੀਆ, ਟੀ. ਵੀ. ਚੈਨਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਲਈ ਕੋਈ ਜਗ੍ਹਾਂ ਨਹੀਂ ਹੋਵੇਗੀ। ਉੱਤਰ ਪ੍ਰਦੇਸ਼ ਸਰਕਾਰ ਦੀ ਤਰ੍ਹਾਂ ਭਾਜਪਾ ਇਨ੍ਹਾਂ ਮਾਫ਼ੀਆ ਗਰੁਪਾਂ 'ਤੇ ਨੁਕੇਲ ਪਾਉਣੀ ਪੂਰੀ ਤਰ੍ਹਾਂ ਜਾਣਦੀ ਹੈ। ਤਰੁਣ ਚੁਘ ਨੇ ਦੱਸਿਆ ਕਿ ਸਮਾਂ ਆਉਣ 'ਤੇ ਸ਼ਿਅਦ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਅੰਦਰੂਨੀ ਗਠਜੋੜ ਬੇਨਕਾਬ ਹੋਣ 'ਚ ਹੁਣ ਦੇਰੀ ਨਹੀਂ ਲੱਗੇਗੀ ਤਾਂ ਕਿ ਇਨ੍ਹਾਂ ਦੋਹਾਂ ਪਾਰਟੀਆਂ ਤੋਂ ਤੰਗ ਆਏ ਪੰਜਾਬੀਆਂ ਨੂੰ ਇਨ੍ਹਾਂ  ਦੀਆਂ ਸਾਂਝੀਆਂ ਚਾਲਾਂ ਅਤੇ ਹਿੱਸੇਦਾਰੀਆਂ ਦੀ ਅਸਲੀਅਤ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ : ਚੰਡੀਗੜ੍ਹ ਡਿਸਕੋ ਗੋਲੀਕਾਂਡ : ਸਾਹਮਣੇ ਆਈ ਇਹ ਵੱਡੀ ਗੱਲ


author

Anuradha

Content Editor

Related News