ਬਾਗੀ ਨੇਤਾਵਾਂ ਨੂੰ ਮਨਾਉਣ ''ਚ ਜੁਟਿਆ ਅਕਾਲੀ ਦਲ

12/11/2017 6:36:41 PM

ਜਲੰਧਰ (ਬੁਲੰਦ)— ਨਗਰ ਨਿਗਮ ਚੋਣਾਂ ਵਿਚ ਆਪਣੀ ਪਾਰਟੀ ਤੋਂ ਬਾਗੀ ਹੋ ਚੁੱਕੇ ਆਗੂਆਂ ਨੂੰ ਪਾਰਟੀ 'ਚੋਂ ਕੱਢਣ ਦੀ ਬਜਾਏ ਅਕਾਲੀ ਉਨ੍ਹਾਂ ਨੂੰ ਮਨਾਉਣ 'ਚ ਜੁੱਟ ਗਏ ਹਨ। ਮਾਮਲੇ ਸਬੰਧੀ ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਪਾਰਟੀ ਹਾਈਕਮਾਂਡ ਨਾਲ ਕੋਰ ਕਮੇਟੀ ਦੀ ਚੰਡੀਗੜ੍ਹ ਵਿਚ ਬੈਠਕ ਹੋਈ ਸੀ, ਜਿਸ ਵਿਚ ਇਕ ਵਾਰ ਇਸ ਮੁੱਦੇ ਨੂੰ ਉਠਾਇਆ ਵੀ ਗਿਆ ਕਿ ਬਾਗੀ ਆਗੂ ਜੋ ਆਪਣੀ ਪਾਰਟੀ ਦੇ ਵਿਰੁੱਧ ਚੱਲ ਰਹੇ ਹਨ ਜਾਂ ਆਪਣੇ ਹੀ ਉਮੀਦਵਾਰਾਂ ਦੇ ਸਾਹਮਣੇ ਆਜ਼ਾਦ ਖੜ੍ਹੇ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ ਪਰ ਇਸ ਮਾਮਲੇ ਨੂੰ ਜ਼ਿਆਦਾ ਅਹਿਮੀਅਤ ਨਾ ਦਿੰਦੇ ਹੋਏ ਹੋਰ ਮਾਮਲਿਆਂ 'ਤੇ ਹੀ ਚਰਚਾ ਹੁੰਦੀ ਰਹੀ, ਜਿਸ ਕਾਰਨ ਹਾਲੇ ਫਿਲਹਾਲ ਅਕਾਲੀ ਦਲ ਦੇ ਬਾਗੀਆਂ 'ਤੇ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਮਾਮਲੇ ਸਬੰਧੀ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਦਾ ਕਹਿਣਾ ਹੈ ਕਿ ਪਾਰਟੀ ਫਿਲਹਾਲ ਬਾਗੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜੇਕਰ ਲੋੜ ਪਈ ਤਾਂ ਸਖਤ ਫੈਸਲਾ ਲਿਆ ਜਾਵੇਗਾ।


Related News