ਅਕਾਲੀਆਂ ਦੇ ਪ੍ਰਚਾਰ ''ਚ ''ਸੁਸਤੀ'' ਅਕਾਲੀ ਦਲ ਲਈ ਵੀ ਬਣੇਗੀ ਮੁਸੀਬਤ

05/13/2019 3:28:06 PM

ਹੁਸ਼ਿਆਰਪੁਰ (ਵਿਸ਼ੇਸ਼) : ਪੰਜਾਬ 'ਚ ਭਾਜਪਾ ਉਮੀਦਵਾਰਾਂ ਦੇ ਇਲਾਕਿਆਂ 'ਚ ਅਕਾਲੀ ਦਲ ਦੇ ਸਰਕਲ ਪ੍ਰਧਾਨ, ਸਰਪੰਚ, ਸਾਬਕਾ ਸਰਪੰਚ, ਪੰਚ ਸੁਸਤ ਨਜ਼ਰ ਆ ਰਹੇ ਹਨ, ਜਿਸ ਦੀ ਮਿਸਾਲ ਹੁਸ਼ਿਆਰਪੁਰ ਲੋਕ ਸਭਾ ਤੋਂ ਭਾਜਪਾ ਦੇ ਕਮਲ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਸੋਮ ਪ੍ਰਕਾਸ਼ ਦੇ ਹਲਕੇ ਭੁਲੱਥ, ਸ੍ਰੀ ਹਰਗੋਬਿੰਦਪੁਰ, ਸ਼ਾਮਚੁਰਾਸੀ ਚੱਬੇਵਾਲ, ਟਾਂਡਾ, ਦਸੂਹਾ ਵਿਧਾਨ ਸਭਾ 'ਚ ਪ੍ਰਮੁੱਖ ਅਕਾਲੀਆਂ ਵਲੋਂ ਨਾ ਬੋਰਡ ਲਵਾਉਣ ਅਤੇ ਨਾ ਹੀ ਪਿੰਡ ਦੇ ਸਰਪੰਚਾਂ ਤਕ ਪ੍ਰਚਾਰ ਸਮੱਗਰੀ ਪਹੁੰਚਣ ਨਾਲ ਮਿਲਦਾ ਹੈ।

ਇਸ ਕਾਰਨ ਬਠਿੰਡਾ, ਫਿਰੋਜ਼ਪੁਰ, ਖਡੂਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਪੰਜਾਬ ਦੇ ਭਾਜਪਾ ਵਰਕਰਾਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਅਸੀਂ ਅਕਾਲੀ ਦਲ ਦੇ 10 ਉਮੀਦਵਾਰਾਂ ਨੂੰ ਜਿਤਵਾਉਣ ਲਈ ਘਰ-ਘਰ, ਪਿੰਡ-ਪਿੰਡ ਜਾ ਕੇ ਕੰਮ ਕਰ ਰਹੇ ਹਾਂ ਅਤੇ ਅਕਾਲੀ ਦਲ ਦੇ ਜਥੇਦਾਰ ਕਸਬਿਆਂ ਅਤੇ ਪਿੰਡਾਂ 'ਚ ਸਾਡੇ ਉਮੀਦਵਾਰਾਂ ਦੇ ਪੱਖ 'ਚ ਅਜੇ ਚੋਣ ਮੈਦਾਨ 'ਚ ਡਟੇ ਹੀ ਨਹੀਂ। ਸੂਤਰਾਂ ਮੁਤਾਬਕ ਭਾਜਪਾ ਹਲਕਿਆਂ 'ਚ ਅਕਾਲੀਆਂ ਵਲੋਂ ਪ੍ਰਚਾਰ 'ਚ ਸੁਸਤੀ ਅਕਾਲੀ ਦਲ ਲਈ ਵੀ ਮੁਸੀਬਤ ਬਣੇਗੀ ਜਿਸ ਦਾ ਨੁਕਸਾਨ ਅਕਾਲੀ ਦਲ ਦੀ ਘਾਗ ਉਮੀਦਵਾਰ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ ਵਰਗੇ ਨੇਤਾਵਾਂ ਨੂੰ ਸਿੱਧੇ ਤੌਰ 'ਤੇ ਹੋਵੇਗਾ।

ਵਾਅਦਾ ਖਿਲਾਫੀ ਕਾਰਨ ਕਰ ਚੁੱਕੇ ਬਾਈਕਾਟ ਦਾ ਐਲਾਨ
ਨੁਮਾਇੰਦਿਆਂ ਦੇ ਵਿਰੋਧ ਦੇ ਨਾਲ-ਨਾਲ ਹਲਕਾ ਖੰਨਾ ਦੇ ਹੀ ਕਈ ਸਥਾਨਾਂ 'ਤੇ ਸਿਆਸੀ ਪਾਰਟੀਆਂ ਤੋਂ ਪ੍ਰੇਸ਼ਾਨ ਜਨਤਾ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੀ ਹੈ। ਰੇਲਵੇ ਲਾਈਨ ਪਾਰ ਇਲਾਕਾ ਵਾਸੀਆਂ ਦੇ ਨਾਲ-ਨਾਲ ਵਾਰਡ ਨੰਬਰ-17 'ਚ ਜਨਤਾ ਦੁਆਰਾ ਰੋਸ ਮੁਜ਼ਾਹਰਾ ਕਰਕੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ-ਨਾਲ ਕਈ ਹੋਰ ਥਾਵਾਂ 'ਤੇ ਜਨਤਾ ਚੋਣ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੀ ਹੈ। ਲੋਕ ਇਸ ਵਾਰ ਨੋਟਾ ਦਾ ਇਸਤੇਮਾਲ ਕਰਨ ਦੀ ਅਪੀਲ ਕਰ ਰਹੇ ਹਨ।


Anuradha

Content Editor

Related News