ਪੰਜਾਬ ਦੇ ਲੋਕ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਨੂੰ ਸਮਰਥਨ ਨਹੀਂ ਦੇਣਗੇ : ਢੀਂਡਸਾ
Sunday, Jun 13, 2021 - 10:54 AM (IST)
ਸੰਗਰੂਰ (ਬੇਦੀ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਹੋਏ ਸਮਝੌਤੇ ਨੂੰ ਮੌਕਾਪ੍ਰਸਤੀ ਦਾ ਗਠਜੋੜ ਕਰਾਰ ਦਿੰਦਿਆਂ ਕਿਹਾ ਕਿ ਇਹ ਪੰਜਾਬੀਆਂ ਖਾਸ ਕਰ ਕੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦੇ ਉਲਟ ਹੈ। ਬਸਪਾ ਦਾ ਵਰਕਰ ਤੇ ਕੇਡਰ ਵੀ ਇਸ ਸਮਝੌਤੇ ਤੋਂ ਸਖ਼ਤ ਨਾਰਾਜ਼ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕ ਇਸ ਸਮਝੌਤੇ ਨੂੰ ਕਦਾਚਿਤ ਸਮਰਥਨ ਨਹੀਂ ਕਰਨਗੇ। ਪੰਜਾਬ ਦੀ ਰਾਜਨੀਤੀ ’ਤੇ ਇਸਦਾ ਕੋਈ ਅਸਰ ਵੀ ਨਹੀਂ ਪਵੇਗਾ।ਉਨ੍ਹਾਂ ਕਿਹਾ ਕਿ ਜਿਸ ਆਗੂ ’ਤੇ ਪਾਰਟੀ ਅੰਦਰਲੀ ਜਮੂਰੀਅਤ ਤੋੜਣ ਕਰ ਕੇ ਪਾਰਟੀ ਦੇ ਵਰਕਰਾਂ ਦਾ ਵਿਸ਼ਵਾਸ ਨਹੀਂ ਰਿਹਾ ਉਸ ਆਗੂ ’ਤੇ ਦੂਜੀ ਪਾਰਟੀ ਦੇ ਆਗੂ ਕੀ ਵਿਸ਼ਵਾਸ ਕਰਨਗੇ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ
ਇਥੇ ਬਿਆਨ ਜਾਰੀ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਦੁਆਰਾ ਇਕੱਠੀ ਕੀਤੀ ਧਨ ਦੌਲਤ ਦੀ ਤਾਕਤ ਨੂੰ ਵਰਤ ਕੇ ਬਸਪਾ ਦੇ ਕੁਝ ਆਗੂਆਂ ਨਾਲ ਹੋਇਆ ਸਮਝੌਤਾ, ਸੁਖਬੀਰ ਸਿੰਘ ਬਾਦਲ ਦੀ ਮੌਕਾਪ੍ਰਸਤੀ ਦੀ ਇਕ ਹੋਰ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਗਠਜੋੜ ਵੋਟਾਂ ਦੀ ਰਾਜਨੀਤੀ ਲਈ ਕੀਤਾ ਹੈ ਪੰਜਾਬ ਦੇ ਭਲੇ ਲਈ ਨਹੀਂ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦਾ ਕੁਝ ਵਿਅਕਤੀਆਂ ਨਾਲ ਸਮਝੌਤਾ ਹੈ। ਬਸਪਾ ਦੇ ਵਰਕਰ ਤੇ ਕੇਡਰ ਦੀ ਰਾਏ ਨਾਲ ਨਹੀਂ ਹੈ।ਢੀਂਡਸਾ ਨੇ ਕਿਹਾ ਕਿ ਵਰਕਰਾਂ ਤੇ ਕੇਡਰ ਦੀ ਰਾਏ ਦੀ ਅਣਦੇਖੀ ਨਾਲ ਕੀਤੇ ਸਮਝੌਤੇ ਕਦੇ ਵੀ ਕਾਇਮ ਨਹੀਂ ਰਹਿੰਦੇ। ਉਨ੍ਹਾਂ ਕਿਹਾ ਸਮੁੱਚੇ ਪੰਜਾਬ ’ਚ ਬਾਦਲ ਤੇ ਕੈਪਟਨ ਵਿਰੋਧੀ ਮਹੌਲ ਬਣਿਆ ਹੋਇਆ ਹੈ। ਇਸ ਕਰ ਕੇ ਅਜਿਹੇ ਸਮਝੌਤੇ ਬਾਦਲ ਦਲ ਦੀ ਦਿਨੋ-ਦਿਨ ਡਿੱਗ ਰਹੇ ਆਧਾਰ ਨੂੰ ਨਹੀਂ ਬਚਾ ਸਕਣਗੇ।
ਇਹ ਵੀ ਪੜ੍ਹੋ: ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖੀ ਵਿਚਾਰਧਾਰਾ ਤੇ ਪੰਥ ਦੀ ਸ਼ਾਨ ਨੂੰ ਵੱਡੀ ਢਾਹ ਲਾਈ ਹੈ। ਬਾਦਲ ਨੇ ਕਿਸਾਨੀ ਨੂੰ ਬਚਾਉਣ ਲਈ ਲੜੇ ਜਾ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਖੁੰਢਾ ਕਰਨ ਦੇ ਯਤਨ ਕੀਤੇ। ਉਨ੍ਹਾਂ ਕਿਹਾ ਕਿ ਜਿਸ ਆਗੂ ਦੀ ਨੀਅਤ ਗਰੀਬ ਤੇ ਲੋੜਵੰਦ ਪ੍ਰਤੀ ਸਾਫ ਨਹੀਂ ਹੈ, ਉਸ ਤੋਂ ਦਲਿਤ ਸਮਾਜ ਕੀ ਉਮੀਦ ਰੱਖ ਸਕਦਾ ਹੈ।
ਇਹ ਵੀ ਪੜ੍ਹੋ: ਬਠਿੰਡਾ: ਕਬੱਡੀ ਖਿਡਾਰੀ ਕਤਲ ਮਾਮਲੇ ’ਚ ਪੂਰਾ ਥਾਣਾ ਤਬਦੀਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ