ਅਕਾਲੀ ਦਲ ਨੂੰ ਵੱਡਾ ਝਟਕਾ, 2 ਸਾਬਕਾ ਕੌਂਸਲਰ ਦਰਜਨਾਂ ਸਾਥੀਆਂ ਸਣੇ ਕਾਂਗਰਸ ’ਚ ਸ਼ਾਮਲ

Wednesday, Jan 27, 2021 - 10:36 AM (IST)

ਅਕਾਲੀ ਦਲ ਨੂੰ ਵੱਡਾ ਝਟਕਾ, 2 ਸਾਬਕਾ ਕੌਂਸਲਰ ਦਰਜਨਾਂ ਸਾਥੀਆਂ ਸਣੇ ਕਾਂਗਰਸ ’ਚ ਸ਼ਾਮਲ

ਮਲੋਟ (ਜੁਨੇਜਾ) - ਨਗਰ ਪਾਲਿਕਾ ਚੋਣਾਂ ਦੀਆਂ ਚੱਲ ਰਹੀਆਂ ਸਰਗਰਮੀਆਂ ਤਹਿਤ ਮਲੋਟ ਵਿਖੇ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਦੋ ਸਾਬਕਾ ਕੌਂਸਲਰ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਸਬੰਧੀ ਮਲੋਟ ਗਾਂਧੀ ਚੌਂਕ ਦੇ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਨਗਰ ਪਾਲਿਕਾ ਚੋਣਾਂ ਦੇ ਅਬਜਰਵਰ ਸੁਖਵੰਤ ਸਿੰਘ ਬਰਾੜ ਦੀ ਹਾਜ਼ਰੀ ਵਿਚ ਵਾਰਡ ਨੰਬਰ-1 ਨਾਲ ਸਬੰਧਤ ਸਾਬਕਾ ਕੌਂਸਲਰ ਰਮਿੰਦਰ ਕੌਰ ਮੌਹਲਾਂ ਅਤੇ ਵਾਰਡ ਨੰਬਰ 16 ਨਾਲ ਸਬੰਧਤ ਸਾਬਕਾ ਕੌਂਸਲਰ ਵੀਰ ਰਾਜਪਾਲ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਾਮਲ ਹੋ ਗਏ। 

ਇਸ ਮੌਕੇ ਉਨ੍ਹਾਂ ਨਾਲ ਰਾਮ ਚੰਦ ਪੁੱਤਰ ਬੁੱਧ ਰਾਮ, ਮੰਗਤ ਰਾਮ ਪੁੱਤਰ ਸੋਨਾ ਰਾਮ, ਰਮੇਸ਼ ਕੁਮਾਰ ਪੁੱਤਰ ਨੇਕ ਚੰਦ, ਚਿਰੰਜੀ ਲਾਲ ਪੁੱਤਰ ਬਦਲੂ ਰਾਮ, ਜਸਵੀਰ ਸਿੰਘ ਪੁੱਤਰ ਸਤਨਾਮ ਸਿੰਘ, ਸੁਭਾਸ਼ ਚੰਦਰ ਬੱਬਰ ਪੁੱਤਰ ਰਾਧਾ ਕ੍ਰਿਸ਼ਨ,ਨੱਥੂ ਰਾਮ ਪੁੱਤਰ ਹਰੀ ਰਾਮ, ਰਾਮ ਕਰਨ ਪੁੱਤਰ ਰਾਮ ਜੀ ਲਾਲ, ਰਾਮ ਬਹੁਦਰ ਪੁੱਤਰ ਬਿੰਦਰਾਬਨ, ਬਲਦੇਵ ਸਿੰਘ ਪੁੱਤਰ ਗੁਰਦੇਵ ਸਿੰਘ, ਬਲਵਿੰਦਰ ਸਿੰਘ ਭੱਟੀ, ਗੁਲਸ਼ਨ ਕੁਮਾਰ ਪੁੱਤਰ ਪਰਸਾ ਰਾਮ, ਪਵਨ ਕੁਮਾਰ ਪੁੱਤਰ ਰਾਮ ਕ੍ਰਿਸ਼ਨ, ਸੰਤੋਸ਼ ਰਾਣੀ ਪਤਨੀ ਮਾਮ ਚੰਦ, ਲਾਲ ਚੰਦ ਪੁੱਤਰ ਅਮੀ ਚੰਦ ਖਿੱਚੀ, ਸੁਰਜੀਤ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਅਤੇ ਬਲਰਾਜ ਮੱਕੜ ਸਮੇਤ ਆਗੂ ਪਰਿਵਾਰ ਅਤੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਮੌਕੇ ਡਿਪਟੀ ਸਪੀਕਰ ਭੱਟੀ ਸਮੇਤ ਆਗੂਆਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ਵਿਚ ਆਉਣ ’ਤੇ ਜੀ ਆਇਆ ਕਿਹਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿਚ ਬਣਦਾ ਮਾਣ ਸਨਮਾਣ ਦਿੱਤਾ ਜਾਵੇਗਾ। 

ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ੁਭਦੀਪ ਬਿੱਟੂ, ਬਲਦੇਵ ਕੁਮਾਰ ਗਗਨੇਜਾ ਲਾਲੀ,ਸਤਗੁਰੂ ਪੱਪੀ, ਧੰਨਜੀਤ ਧੰਨਾ, ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਚੈਅਰਮੈਨ ਪ੍ਰਮੋਦ ਮਹਾਸ਼ਾ, ਵਰਿੰਦਰ ਮੱਕੜ, ਸ਼ਿਵ ਕੁਮਾਰ ਸ਼ਿਵਾ, ਪ੍ਰਧਾਨ ਕੁਲਵੀਰ ਸਿੰਘ ਵਿੱਕੀ ਸਰਾਂ, ਬਲਰਾਜ ਢਿੱਲੋਂ, ਜਤਿੰਦਰ ਅਹੂਜਾ, ਮਲਕੀਤ ਸਿੰਘ ਭੁੱਲਰ, ਵਾਰਡ 1 ਤੋਂ ਦਾਅਵੇਦਾਰ ਗੁਰਬਖਸ਼ ਪੁੱਡਾ, ਵਾਰਡ ਨੰਬਰ 22 ਤੋਂ ਮੁੱਖ ਦਾਅਵੇਦਾਰ ਰਕੇਸ਼ ਕੁਮਾਰ ਗੱਟੂ, 26 ਤੋਂ ਦਾਅਵੇਦਾਰ ਹਰਪ੍ਰੀਤ ਬੱਗੂ, ਵਾਰਡ ਨੰਬਰ 11 ਤੋਂ ਕਾਂਗਰਸ ਆਗੂ ਗੁਰਮੀਤ ਖੋਖਰ ਸਮੇਤ, ਹੰਸ ਰਾਜ ਸਮੇਤ ਆਗੂ ਹਾਜ਼ਰ ਸਨ। 


author

rajwinder kaur

Content Editor

Related News