ਬਾਦਲਾਂ ਦੀ ਬੱਸ ''ਚ ਅਕਾਲੀ ਕੌਂਸਲਰ ਦੇ ਮੁੰਡੇ ਨੇ ਛੇੜ ਦਿੱਤੀ ਕੁੜੀ, ਫਿਰ ਜੋ ਖਿੱਚ-ਧੂਹ ਹੋਈ...

09/01/2015 11:23:29 AM

ਬਠਿੰਡਾ (ਬਲਵਿੰਦਰ)-ਮਹਿਲਾਵਾਂ ਨਾਲ ਆਪਣੇ ਵਰਤਾਓ ਨੂੰ ਲੈ ਕੇ ਚਰਚਾ ''ਚ ਰਹੀ ਬਾਦਲ ਪਰਿਵਾਰ ਦੀ ਬੱਸ ਕੰਪਨੀ ਓਰਬਿਟ ਬੱਸ ਸਰਵਿਸ ਇਕ ਵਾਰ ਫਿਰ ਤੋਂ ਸੁਰਖੀਆਂ ''ਚ ਆ ਗਈ ਹੈ। ਬਠਿੰਡਾ ਦੀ ਮੰਡੀ ਰਾਮਪੁਰਾ ''ਚ ਓਰਬਿਟ ਦੀ ਬੱਸ ''ਚ ਇਕ ਅਕਾਲੀ ਕੌਂਸਲਰ ਦੇ ਲੜਕੇ ਵਲੋਂ ਇੰਜੀਨੀਅਰ ਕਾਲਜ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਲੜਕੀ ਦੀ ਸ਼ਿਕਾਇਤ ''ਤੇ ਪੁਲਸ ਨੇ ਦੋਸ਼ੀ ਲੜਕੇ ਨੂੰ ਹਿਰਾਸਤ ''ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਥਾਪਰ ਸੰਸਥਾਨ ਪਟਿਆਲਾ ਦੀ ਇਕ ਵਿਦਿਆਰਥਣ ਓਰਬਿਟ ਬੱਸ ''ਚ ਸਵਾਰ ਹੋ ਕੇ ਪਟਿਆਲਾ ਜਾ ਰਹੀ ਸੀ। ਇਸ ਦੌਰਾਨ ਬੱਸ ''ਚ ਸਵਾਰ ਇਕ ਅਕਾਲੀ ਕੌਂਸਲਰ ਦੇ ਲੜਕੇ ਨੇ ਉਕਤ ਵਿਦਿਆਰਥਣ ਨਾਲ ਛੇੜਛਾੜ ਕਰ ਦਿੱਤੀ। 
ਇਸ ਦੌਰਾਨ ਬੱਸ ਦੀਆਂ ਸਵਾਰੀਆਂ ਨੇ ਵੀ ਉਕਤ ਲੜਕੇ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ। ਬੱਸ ''ਚ ਹੰਗਾਮਾ ਹੋਣ ''ਤੇ ਬੱਸ ਚਾਲਕ ਨੇ ਬੱਸ ਨੂੰ ਰਾਮਪੁਰਾ ਫਾਟਕਾਂ ਨੇੜੇ ਰੋਕ ਕੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਲੜਕੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਦਕਿ ਲੜਕੇ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਬਿਨਾਂ ਕਾਰਨ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਸ ਨੇ ਕੋਈ ਛੇੜਛਾੜ ਨਹੀਂ ਕੀਤੀ। ਬਾਅਦ ''ਚ ਪੁਲਸ ਲੜਕੇ ਨੂੰ ਥਾਣੇ ਲੈ ਗਈ, ਜਦਕਿ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਸ ਨੂੰ ਉਸੇ ਬੱਸ ''ਚ ਪਟਿਆਲਾ ਰਵਾਨਾ ਕਰ ਦਿੱਤਾ ਗਿਆ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News