ਮੋਦੀ ਸਰਕਾਰ 'ਤੇ ਵਰ੍ਹੇ ਜਾਖੜ, ਕਿਹਾ- ਵੇਖਿਓ ਕਿਤੇ ਕਿਸਾਨਾਂ ਨੂੰ ਵੀ ਨਾ ਦੇਸ਼ਧ੍ਰੋਹੀ ਐਲਾਨ ਦਿਓ

Wednesday, Oct 28, 2020 - 03:53 PM (IST)

ਅਜਨਾਲਾ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਮਾਰੂ ਪ੍ਰਭਾਵਾਂ ਅਤੇ ਇਨ੍ਹਾਂ ਬਿਲਾਂ ਨੂੰ ਬੇਅਸਰ ਕਰਨ ਲਈ ਪੰਜਾਬ ਸਰਕਾਰ ਵਲੋਂ ਲਏ ਨਵੇਂ ਫ਼ੈਸਲਿਆਂ ਸਬੰਧੀ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਅੱਜ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਜਨਾਲਾ ਦੇ ਕਸਬਾ ਚਮਿਆਰੀ ਪਹੁੰਚੇ। ਇਸ ਮੌਕੇ ਜਾਖੜ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਵੇਖਿਓ ਕਿਤੇ ਮੋਦੀ ਸਾਬ ਹੁਣ ਕਿਸਾਨਾਂ ਨੂੰ ਵੀ ਨਾ ਦੇਸ਼ ਧ੍ਰੋਹੀ ਐਲਾਨ ਦਿਓ। 

ਇਹ ਵੀ ਪੜ੍ਹੋ : ਘਰ 'ਚ ਚੋਰੀ ਨਾ ਹੋਵੇ ਇਸ ਲਈ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਵਿਅਕਤੀ ਜਦੋਂ ਪਿਛੇ ਮੁੜਿਆ ਤਾਂ ਉੱਡ ਗਏ ਹੋਸ਼

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਕੇਂਦਰ ਸਰਕਾਰ ਕਦਮ ਚੁੱਕ ਰਹੀ ਹੈ ਉਹ ਬਹੁਤ ਹੀ ਮੰਦਭਾਗੇ ਤੇ ਚਿੰਤਾਜਨਕ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦਾ ਨਾਂ ਲੈ ਕੇ ਇਹ ਕਾਲੇ ਕਾਨੂੰਨ ਨੂੰ ਬਣਾਏ ਹਨ ਪਰ ਅਸਲ 'ਚ ਇਹ ਕਾਨੂੰਨ ਸ਼ਾਹੂਕਾਰਾਂ ਵਾਸਤੇ ਬਣੇ ਸੀ। ਇਨ੍ਹਾਂ ਕਾਲੇ ਕਾਨੂੰਨਾਂ ਨੇ ਕਿਸਾਨੀ ਦੀ ਕਬਰ ਖੋਦਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਬਹੁਤ ਹੀ ਵੱਡੇ 'ਤੇ ਸਾਜਿਸ਼ ਕਰਕੇ ਇਹ ਸਾਰਾ ਕੁਝ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਇਕ ਸਬਕ ਸਿਖਾ ਕੇ ਸਾਰੇ ਹਿੰਦੁਸਾਨ ਅੰਦਰ ਇਕ ਸੰਦੇਸ਼ ਦਾ ਯਤਨ ਮੋਦੀ ਸਰਕਾਰ ਕਰ ਰਹੀ ਹੈ। 

ਇਹ ਵੀ ਪੜ੍ਹੋ : ਪਾਕਿਸਤਾਨ ਜੇਲ੍ਹ 'ਚੋਂ 10 ਸਾਲ ਦੀ ਸਜ਼ਾ ਕੱਟ ਕੇ ਪਰਤੇ ਭਾਰਤੀਆਂ ਨੇ ਸੁਣਾਈ ਦੁੱਖਭਰੀ ਦਾਸਤਾਨ

ਜਾਖੜ ਨੇ ਕਿਹਾ ਕਿ ਸਰਹੱਦਾਂ 'ਤੇ ਕੁਬਾਨੀਆਂ ਦੇਣ ਵਾਲਿਆਂ 'ਚ ਸਭ ਤੋਂ ਅੱਗੇ ਪੰਜਾਬ ਦਾ ਨਾਮ ਸੀ ਪਰ ਫ਼ਿਰ ਵੀ ਨੂੰ ਸ਼ਾਬਾਸ਼ ਦੇਣ ਦੀ ਬਜਾਏ ਕੇਂਦਰ ਅੱਜ ਸਬਕ ਸਿਖਾਉਣ 'ਤੇ ਤੁਰਿਆ ਹੋਇਆ ਹੈ। ਪੇਂਡੂ ਵਿਕਾਸ ਵੰਡ ਦੇ ਪੈਸਿਆਂ ਨੂੰ ਰੋਕਣ ਦੇ ਵੀ ਕੇਂਦਰ ਸਰਕਾਰ ਦੇ ਇਰਾਦੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਲਈ ਕਰ ਰਹੀ ਹੈ ਕਿਉਂਕਿ ਪੰਜਾਬ ਨੇ ਹਿੰਮਤ ਦਿਖਾਈ ਹੈ। ਇਸ ਕਿਸਮ ਦੀ ਛੋਟੀ ਸੋਚ ਕੇਂਦਰ ਸਰਕਾਰ ਦੀ ਹੈ।


Baljeet Kaur

Content Editor

Related News