ਵੱਡੀ ਵਾਰਦਾਤ : ਲੁਟੇਰਿਆਂ ਨੇ ਬੰਧਕ ਬਣਾ ਕੇ ਲੁੱਟਿਆ ਸਾਬਕਾ ਫ਼ੌਜੀ ਦਾ ਪਰਿਵਾਰ

Thursday, Sep 17, 2020 - 01:47 PM (IST)

ਵੱਡੀ ਵਾਰਦਾਤ : ਲੁਟੇਰਿਆਂ ਨੇ ਬੰਧਕ ਬਣਾ ਕੇ ਲੁੱਟਿਆ ਸਾਬਕਾ ਫ਼ੌਜੀ ਦਾ ਪਰਿਵਾਰ

ਅਜਨਾਲਾ (ਰਜਿੰਦਰ) : ਅਜਨਾਲਾ ਦੇ ਪਿੰਡ ਕਿਆਮਪੁਰ ਵਿਖੇ ਲੁਟੇਰਿਆਂ ਵਲੋਂ ਬੀਤੀ ਰਾਤ ਸਾਬਕਾ ਫ਼ੌਜੀ ਦੇ ਘਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਘਰ 'ਚੋਂ ਕਰੀਬ 7 ਤੋਲੇ ਸੋਨਾ, 60 ਹਜ਼ਾਰ ਦੀ ਨਕਦੀ, 1 ਫ਼ੋਨ ਲੈ ਕੇ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :  ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫ਼ੌਜੀ ਗੁਰਜੀਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਉਨ੍ਹਾਂ ਨੂੰ ਕੁਝ ਸੁੰਘਾ ਕੇ ਬੰਧਕ ਬਣਾ ਲਿਆ ਗਿਆ ਤੇ ਬੇਹਰਿਮੀ ਨਾਲ ਕੁੱਟਮਾਰ ਵੀ ਕੀਤੀ । ਇਸ ਉਪਰੰਤ ਲੁਟੇਰੇ ਘਰ 'ਚੋਂ ਕਰੀਬ 7 ਤੋਲੇ ਸੋਨਾ, 60 ਹਜ਼ਾਰ ਦੀ ਨਕਦੀ, 1 ਫ਼ੋਨ ਲੈ ਕੇ ਕੇ ਫ਼ਰਾਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਗ੍ਰੀਨ ਕਾਰਡ ਹੋਲਡਰ ਨੌਜਵਾਨ ਭੇਦਭਰੇ ਹਾਲਾਤਾਂ 'ਚ ਹੋਇਆ ਗੁੰਮ, ਪਰਿਵਾਰ ਨੂੰ ਪਈਆਂ ਭਾਜੜਾ

PunjabKesari


author

Baljeet Kaur

Content Editor

Related News